17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੌਂਸਲਰ ਰਾਜੇਸ਼ ਚੌਧਰੀ ਨੂੰ ਸਦਮਾ, ਮਾਤਾ ਦਾ ਦਿਹਾਂਤ

ਅਜੀਤ ਡੈਸਕ 24-12-2025
ਨੰਗਲ, 23 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਅਤੇ ਭਾਜਪਾ ਮੰਡਲ ਨੰਗਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਾਜੇਸ਼ ਚੌਧਰੀ ਨੂੰ ਅੱਜ ਸਵੇਰੇ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਸ਼ਕੁੰਤਲਾ ਦੇਵੀ 85 ਸਾਲ ਦਾ ਅਚਨਚੇਤ ਦੇਹਾਂਤ ਹੋ ਗਿਆ | ਨੰਗਲ ਡੈਮ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਨਰੇਸ਼ ਚੌਧਰੀ, ਰਾਜੇਸ਼ ਚੌਧਰੀ ਅਤੇ ਪੋਤਰੇ ਤਰੁਣ ਚੌਧਰੀ ਵਲੋਂ ਵਿਖਾਈ ਗਈ | ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਵਪਾਰਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਮੂਲੀਅਤ ਕਰਕੇ ਚੌਧਰੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਪੰਜਾਬ ਭਾਜਪਾ ਵਲੋਂ ਚੌਧਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ 'ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਪਹਿਲਾਂ ਉਨਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਸੰਸਕਾਰ ਦੌਰਾਨ ਸ਼ਾਮਿਲ ਰਹੇ | ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੰਜੀਵ ਗੌਤਮ, ਜ਼ਿਲ੍ਹਾ ਪਰਿਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਅਤੇ ਵਿਜੇ ਪੁਰੀ, ਮੰਡਲ ਪ੍ਰਧਾਨ ਠੇਕੇਦਾਰ ਹਰਮਨਜੀਤ ਸਿੰਘ ਪਿ੍ੰਸ, ਨਗਰ ਕੌਂਸਲ ਅਤੇ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਬਾਵਾ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਦਰਸ਼ਨ ਚੌਧਰੀ,ਐਸਸੀ ਈ ਯੁੱਧਵੀਰ ਸਿੰਘ, ਇੰਪਰੂਵਮੈਂਟ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਦੀਪਕ ਨੰਦਾ, ਸੁਰਿੰਦਰ ਪੰਮਾ, ਵਿੱਦਿਆ ਸਾਗਰ ਸਾਰੇ ਕਾਂਗਰਸੀ ਕੌਂਸਲਰ, ਭਾਜਪਾ ਕੌਂਸਲਰ ਰਣਜੀਤ ਲੱਕੀ, ਡਾਕਟਰ ਰਵਿੰਦਰ ਦੀਵਾਨ, ਰਾਜ ਸਿੰਘ ਨੰਗਲ, ਪ੍ਰਤਾਪ ਸੈਣੀ, ਹਰਪਾਲ ਸਿੰਘ ਭਸੀਨ ਰਾਜੀ ਖੰਨਾ ਸਾਰੇ ਸਾਬਕਾ ਕੌਂਸਲਰ, ਪ੍ਰਦੀਪ ਸੋਨੀ, ਹਰਦੀਪ ਸਿੰਘ ਬੈਂਸ ਬਰਾਰੀ, ਸੰਦੀਪ ਮਿੱਤਲ ਗੋਲਡੀ ਪ੍ਰਧਾਨ ਵਪਾਰ ਮੰਡਲ, ਅਸ਼ਵਨੀ ਸ਼ਰਮਾ, ਕੇਹਰ ਸਿੰਘ ਮਾਂਗੇਵਾਲ, ਰਾਜਨ ਆਨੰਦ, ਤਿਲਕ ਰਾਜ ਲੱਕੀ, ਕਾਮਰੇਡ ਸੁਰਜੀਤ ਸਿੰਘ ਢੇਰ, ਕੁਲਦੀਪ ਸਿੰਘ ਅÏਜਲਾ, ਸਤਨਾਮ ਸਿੰਘ ਲਾਦੀ, ਸੰਜੀਵ ਸ਼ਰਮਾ,ਭੁਪਿੰਦਰ ਸੈਣੀ, ਨਿਤਿਨ ਖੰਨਾ,ਸੰਜੀਵ ਸ਼ਰਮਾ ਪਟਵਾਰੀ, ਐਡਵੋਕੇਟ ਨਿਪੁੰਨ ਸੋਨੀ, ਗੋਵਰਧਨ ਸੋਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਭਲਿਆਣ ਵਲੋਂ 2026 ਦਾ ਕੈਲੰਡਰ ਜਾਰੀ, ਪਿਛਲੇ ਸਾਲ ਦੇ ਵਿਕਾਸ ਕਾਰਜ ਦਰਸਾਏ ਅਗਲੀ ਖ਼ਬਰ ਯੋਗ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ 'ਚ ਬੇਹੱਦ ਫਾਇਦੇਮੰਦ-ਰਮੇਸ਼ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।