17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 3 ਦਿਨਾ ਖ਼ੂਨਦਾਨ ਕੈਂਪ ਦੌਰਾਨ 133 ਯੂਨਿਟ ਖ਼ੂਨ ਇਕੱਤਰ

ਅਜੀਤ ਡੈਸਕ 24-12-2025
ਸ੍ਰੀ ਚਮਕੌਰ ਸਾਹਿਬ, 23 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ਼ ਕੱਚੀ ਗੜ੍ਹੀ ਦੇ ਸਮੂਹ ਸਿੰਘ ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨਾ ਖੂਨ ਦਾਨ ਕੈਂਪ ਦੌਰਾਨ 133 ਯੂਨਿਟ ਖੂਨ ਇਕੱਤਰ ਕੀਤਾ ਗਿਆ | ਚੇਅਰਮੈਨ ਪਰਮਜੀਤ ਸਿੰਘ ਖੇੜੀ ਸਲਾਬਤਪੁਰ, ਯਾਦਵਿੰਦਰ ਸਿੰਘ ਯਾਦੀ ਕਧੋਲਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਸ ਖੂਨ ਦਾਨ ਕੈਂਪ ਦਾ ਪਹਿਲੇ ਦਿਨ ਦਾ ਉਦਘਾਟਨ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ ਅਤੇ ਆਖ਼ਰੀ ਦਿਨ ਦਾ ਉਦਘਾਟਨ ਕੌਂਸਲਰ ਸੁਖਵੀਰ ਸਿੰਘ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ ਨੇ ਕੀਤਾ | ਇਸ ਖੂਨ ਦਾਨ ਕੈਂਪ ਵੱਖ ਵੱਖ ਟੀਮਾਂ ਵਲੋਂ 133 ਯੂਨਿਟ ਖੂਨ ਇਕੱਤਰ ਕੀਤਾ ਗਿਆ ਇਸ ਟੀਮ ਵਿਚ ਡਾ, ਤਰੁਣ ਸੈਣੀ, ਨਿਖਿਲ ਕਾਲੜਾ, ਦਮਨਦੀਪ ਸਿੰਘ, ਮੈਡਮ ਸੁਖਵਿੰਦਰ ਕੌਰ, ਮੈਡਮ ਸ਼ਮਾ, ਸੁਖਪ੍ਰੀਤ ਕੌਰ ਤੇ ਗੁਰਿੰਦਰ ਸਿੰਘ ,ਬਚਿੱਤਰ ਸਿੰਘ ਜਟਾਣਾ, ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੈਸ਼ਨ ਦੌਰਾਨ ਛੁੱਟੀਆਂ ਨਾ ਕਰਨ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਕੁਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।