15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਬਲਾਕ ਪੱਧਰੀ ਗਣਿਤ ਮੇਲਾ ਕਰਵਾਇਆ

ਅਜੀਤ ਡੈਸਕ 24-12-2025
ਕਾਹਨਪੁਰ ਖੂਹੀ, 23 ਦਸੰਬਰ (ਗੁਰਬੀਰ ਸਿੰਘ ਵਾਲੀਆ)-ਰਾਸ਼ਟਰੀ ਆਵਿਸ਼ਕਾਰ ਅਭਿਆਨ ਅਧੀਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ 'ਚ ਗਣਿਤ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਬਲਾਕ ਪੱਧਰੀ ਗਣਿਤ ਮੇਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਬਲਾਕ ਨੋਡਲ ਅਫ਼ਸਰ ਝੱਜ ਦੀ ਅਗਵਾਈ ਹੇਠ ਕਰਵਾਇਆ | ਸ੍ਰੀ ਜੋਸ਼ੀ ਨੇ ਮੇਲੇ ਦਾ ਉਦਘਾਟਨ ਕੀਤਾ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਮੇਲਾ ਵਿਦਿਆਰਥੀਆਂ ਵਿਚ ਗਣਿਤ ਪ੍ਰਤੀ ਦਿਲਚਸਪੀ ਵਧਾਉਣ, ਬੱਚਿਆਂ 'ਚ ਰਚਨਾਤਮਕਤਾ ਤੇ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਾਹੇਵੰਦ ਸਾਬਤ ਹੋਵੇਗਾ | ਮੇਲੇ 'ਚ ਵੱਖ-ਵੱਖ ਸਕੂਲਾਂ ਤੋਂ ਗਾਈਡ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਨਾਲ ਹਿੱਸਾ ਲਿਆ | ਮੇਲੇ 'ਚ ਵੱਖ-ਵੱਖ ਥੀਮਾਂ ਵਿਚ ਹਰਨੀਤ ਕੌਰ ਭੰਗਲ, ਅਰਸ਼ਿਆ ਨੂਰਪੁਰ ਬੇਦੀ ਤੇ ਅਨਮੋਲ ਖੇੜਾ ਕਲਮੋਟ ਨੇ ਪਹਿਲਾ ਸਥਾਨ, ਪਰੀ ਝੱਜ, ਗਗਨ ਕਾਹਨਪੁਰ ਖੂਹੀ ਤੇ ਰਸ਼ਵੀਰ ਸਿੰਘ ਕਾਹਨਪੁਰ ਖੂਹੀ ਨੇ ਦੂਜਾ, ਜਸਮੀਨ ਕੌਰ ਕਾਹਨਪੁਰ ਖੂਹੀ, ਦਿਲਪ੍ਰੀਤ ਕੌਰ ਝੱਜ ਤੇ ਸੱਤਿਅਮ ਸ਼ਰਮਾ ਨੂਰਪੁਰ ਬੇਦੀ ਨੇ ਤੀਜਾ ਸਥਾਨ ਹਾਸਿਲ ਕੀਤਾ | ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਮੇਲੇ 'ਚ ਜੱਜਮੈਂਟ ਦੀ ਭੂਮਿਕਾ ਸ੍ਰੀਮਤੀ ਮਨੋਰਮਾ, ਵਿਸ਼ਵ ਰਾਣਾ ਤੇ ਦਰਸ਼ਨ ਲਾਲ ਨੇ ਨਿਭਾਈ | ਇਸ ਮੌਕੇ ਲੈਕ. ਜਸਵਿੰਦਰ ਕੌਰ, ਜਗਬੀਰ ਕੌਰ, ਸੁਨੀਤਾ ਰਾਣੀ, ਰਾਜਿੰਦਰ ਕੁਮਾਰ, ਸਤਨਾਮ ਸਿੰਘ, ਸੁੱਖਪ੍ਰੀਤ ਸਿੰਘ, ਲੈਕ. ਸੋਨੀਆ, ਸਤਿੰਦਰ ਕੌਰ, ਸੁਖਵਿੰਦਰ ਕੌਰ, ਜਗਜੀਤ ਸਿੰਘ, ਸਪਨਾ ਰਾਣਾ, ਬਲਵਿੰਦਰ ਸਿੰਘ, ਜੋਤੀ ਮਾਹਲ, ਪ੍ਰਦੀਪ ਕੁਮਾਰ ਅਤੇ ਰਾਜਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਸ੍ਰੀ ਹੇਮਕੁੰਟ ਲੰਗਰ ਅਸਥਾਨ ਨੇ ਮਨਾਇਆ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ 'ਚ ਸੱਤ ਰੋਜ਼ਾ ਕੈਂਪ ਦੇ ਤੀਸਰੇ ਦਿਨ ਕਰਵਾਇਆ ਯੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।