02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਪ੍ਰੋਜੈਕਟ ਨਵੀਂ ਦਿੱਲੀ ਅੱਜ ਆਰੰਭ ਹੋਵੇਗਾ 7 ਰੋਜ਼ਾ ਕੌਮੀ ਯੁਵਾ ਕੈਂਪ <br/>

ਬਾਰੇ ਜਾਣਕਾਰੀ ਦੇ ਰਹੇ ਜਾਣਾ ਡਾਕਟਰ ਗੁਰਦੇਵ ਸਿੰਘ ਸਿੱਧੂ ਤੇ ਜੰਮੂ ਕਸ਼ਮੀਰ ਤੋਂ ਆਏ ਸਮੀਰ | (ਸੱਜੇ) ਕੈਂਪ 'ਚ ਸ਼ਾਮਿਲ ਹੋਣ ਆਈਆਂ ਵੱਖ-ਵੱਖ ਰਾਜਾਂ ਦੀਆਂ ਮੁਟਿਆਰਾਂ | <br/> 29-12-2025
ਸ੍ਰੀ ਅਨੰਦਪੁਰ ਸਾਹਿਬ, 28 ਦਸੰਬਰ (ਕਰਨੈਲ ਸਿੰਘ ਸੈਣੀ)-ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੌਮੀ ਯੁਵਾ ਪ੍ਰਾਜੈਕਟ ਨਵੀਂ ਦਿੱਲੀ ਵਲੋਂ ਧਰਮਾਂਤਰ ਸਾਂਝ, ਸਾਂਪ੍ਰਦਾਇਕ ਸਦਭਾਵਨਾ ਤੇ ਰਾਸ਼ਟਰੀ ਏਕਤਾ ਦੇ ਉਦੇਸ਼ ਨਾਲ ਇਕ ਵਿਸ਼ਾਲ 7 ਰੋਜ਼ਾ ਕੌਮੀ ਯੁਵਾ ਕੈਂਪ 29 ਦਸੰਬਰ ਤੋਂ ਸ਼ੁਰੂ ਹੋ ਕੇ 4 ਜਨਵਰੀ ਤੱਕ ਚੱਲੇਗਾ | ਇਹ ਕੈਂਪ ਸ੍ਰੀ ਅਨੰਦਪੁਰ ਸਾਹਿਬ 'ਚ ਸਥਿਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਕੌਮੀ ਏਕਤਾ ਕੈਂਪ 'ਚ ਭਾਰਤ ਦੇ 14 ਵੱਖ-ਵੱਖ ਸੂਬਿਆਂ ਤੋਂ 350 ਨੌਜਵਾਨ ਭਾਗ ਲੈਣਗੇ | ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਕੈਂਪ ਦੌਰਾਨ ਨੌਜਵਾਨਾਂ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ, ਸਾਂਝੀ ਵਿਰਾਸਤ ਤੇ ਰਾਸ਼ਟਰੀ ਏਕਤਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਲੇਖਕ ਡਾ. ਗੁਰਦੇਵ ਸਿੰਘ ਸਿੱਧੂ (ਮੁੱਖ ਪ੍ਰਬੰਧਕ) ਨੇ ਦੱਸਿਆ ਕਿ ਕੈਂਪ ਰਾਹੀਂ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਨੂੰ ਭਾਰਤੀ ਸਾਂਝੀ ਸੰਸਕਿ੍ਤੀ, ਵਿਰਸੇ ਤੇ ਸਿੱਖ ਗੁਰੂਆਂ ਦੇ ਜੀਵਨ ਦਰਸ਼ਨ ਨਾਲ ਜਾਣੂ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਸੰਬੰਧਿਤ ਸੜਕ 'ਤੇ ਵਿ੍ੱਖਾਰੋਪਣ (ਬੂਟੇ ਲਗਾਉਣ) ਦੀ ਸੇਵਾ 'ਚ ਵੀ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਇਹ ਕੈਂਪ ਨੌਜਵਾਨਾਂ 'ਚ ਆਪਸੀ ਸਦਭਾਵਨਾ, ਸੇਵਾ ਭਾਵਨਾ ਅਤੇ ਇਤਿਹਾਸਕ ਚੇਤਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ | ਇਸ ਮੌਕੇ ਅਮਰੀਕ ਸਿੰਘ ਕਲੇਰ, ਨੈਸ਼ਨਲ ਯੂਥ ਅਵਾਰਡੀ ਸਤਨਾਮ ਸਿੰਘ ਸੱਤੀ, ਬਲਵਿੰਦਰ ਸਿੰਘ ਸੋਹਲ, ਅਮਰਜੀਤ ਸਿੰਘ ਪੰਜੋਲੀ, ਪ੍ਰੋ. ਬਬਨਜੋਤ ਸਿੰਘ, ਸੱਤਪਾਲ ਅਸੀਮ, ਰਘਬੀਰ ਸਿੰਘ, ਸਮੀਰ (ਜੰਮੂ ਕਸ਼ਮੀਰ) ਸਮੇਤ ਨੈਸ਼ਨਲ ਯੂਥ ਪ੍ਰਾਜੈਕਟ ਪੰਜਾਬ ਇਕਾਈ ਦੇ ਪ੍ਰਮੁੱਖ ਆਗੂ ਤੇ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੀ ਸਹੂਲਤ ਦਾ ਲੋਕਾਂ ਨੂੰ ਮਿਲੇਗਾ ਵੱਡਾ ਲਾਭ-ਜ਼ਿਲ੍ਹਾ ਪ੍ਰਧਾਨ ਭਜਨ ਲਾਲ ਸੋਢੀ ਅਗਲੀ ਖ਼ਬਰ ਰੂਪਨਗਰ 'ਚ ਸੀਨੀਅਰ ਸਿਟੀਜ਼ਨ ਕੰਪਲੈਕਸ/ਸੱਥ ਨੂੰ ਲੈ ਕੇ ਸਿਆਸਤ ਗਰਮਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।