12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਵੇਂ ਸਾਲ ਦੇ ਸੰਬੰਧ 'ਚ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਘਨੌਲੀ ਵਿਖੇ ਗੁਰਮਤਿ ਸਮਾਗਮ ਅੱਜ <br/>

ਨਵੇਂ ਸਾਲ ਦੇ ਸੰਬੰਧ ਵਿਚ ਹੋਣ ਵਾਲੇ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ | ਤਸਵੀਰ: ਜਸਵੀਰ ਸਿੰਘ <br/> 31-12-2025
ਘਨੌਲੀ, 30 ਦਸੰਬਰ (ਜਸਵੀਰ ਸਿੰਘ)-ਨੌਜਵਾਨ ਸਭਾ ਘਨੌਲੀ ਵਲੋਂ ਨਵੇਂ ਸਾਲ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਅੱਜ 31 ਦਸੰਬਰ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਹੋ ਰਿਹਾ ਹੈ | ਇਸ ਸਬੰਧੀ ਪ੍ਰਬੰਧਕਾਂ ਅਮਨਦੀਪ ਸਿੰਘ ਲਾਲੀ, ਹੈੱਡ ਗ੍ਰੰਥੀ ਗਿਆਨੀ ਅਜੈਬ ਸਿੰਘ ਅਤੇ ਹੋਰਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਾਮ ਪੰਜ ਵਜੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੀ ਆਰੰਭਤਾ ਦੇ ਉਪਰੰਤ ਗੁਰੂ ਘਰ ਦੇ ਲੋਕਲ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਜੋੜਿਆ ਜਾਵੇਗਾ ਉਪਰੰਤ 8 ਵਜੇ ਤੋਂ 9 ਵਜੇ ਤੱਕ ਰਾਗੀ ਭਾਈ ਨਿਰਮਲ ਪ੍ਰੀਤ ਸਿੰਘ ਰਾਜਪੁਰੇ ਵਾਲੇ, 9 ਵਜੇ ਤੋਂ 10 ਵਜੇ ਤੱਕ ਭਾਈ ਨਵਪ੍ਰੀਤ ਸਿੰਘ ਜੀ ਟਾਂਡੇ ਵਾਲੇ ਅਤੇ 10 ਵਜੇ ਤੋਂ 12 ਵਜੇ ਤੱਕ ਬਾਬਾ ਅਮਰਜੀਤ ਸਿੰਘ ਜੀ ਗਾਲਿਬ ਖੁਰਦ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਨਵੇਂ ਸਾਲ ਦੀ ਆਮਦ ਨੂੰ ਲੈ ਕੇ ਠੀਕ 12 ਵਜੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਹੋਵੇਗੀ |

ਪਿਛਲੀ ਖ਼ਬਰ ਮਾਂ-ਬੱਚੇ ਦੀ ਸਿਹਤ ਸੰਭਾਲ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਮੰਗਤਿਆਂ ਦੀ ਭਰਮਾਰ ਤੋਂ ਦੁਕਾਨਦਾਰ ਤੇ ਗਾਹਕ ਹੋ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।