12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕੇਂਦਰ ਸਰਕਾਰ ਮਨਰੇਗਾ ਸੋਧ ਬਿੱਲ ਵਾਪਸ ਲਵੇ, ਨਹੀਂ ਤਾਂ ਸੰਘਰਸ਼ ਕਰਾਂਗੇ- ਕੋਟਲੀ <br/>

ਜ਼ਿਲ੍ਹਾ ਕਾਂਗਰਸ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਗੁਰਕੀਰਤ ਸਿੰਘ ਕੋਟਲੀ ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਅਹੁਦੇਦਾਰ | <br/> 31-12-2025
ਰੂਪਨਗਰ, 30 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਦੇ ਵਿਰੋਧ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਸਾਬਕਾ ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਉਨ੍ਹਾਂ ਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਾਂਗਰਸ ਵਰਕਰਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਗੁਰਕੀਰਤ ਕੋਟਲੀ ਨੇ ਮਨਰੇਗਾ ਦੀ ਥਾਂ ਵੀ.ਬੀ.ਜੀ.ਰਾਮ.ਜੀ ਬਿੱਲ ਲਿਆਉਣ ਦੀ ਤਿੱਖੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮੇਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਯੋਜਨਾ ਸ਼ੁਰੂ ਕਰਕੇ ਪੇਂਡੂ ਗਰੀਬਾਂ ਨੂੰ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੱਤੀ ਸੀ, ਜਿਸ ਨਾਲ ਪੇਂਡੂ ਵਿਕਾਸ ਨੂੰ ਵੱਡਾ ਬਲ ਮਿਲਿਆ | ਉਨ੍ਹਾਂ ਦੱਸਿਆ ਕਿ 2013-14 ਵਿਚ ਮਨਰੇਗਾ ਤਹਿਤ 1.43 ਲੱਖ ਕਰੋੜ ਰੁਪਏ ਖਰਚੇ ਗਏ, ਜਦਕਿ ਨਵੀਂ ਸਕੀਮ ਵਿਚ 125 ਦਿਨਾਂ ਦੇ ਰੋਜ਼ਗਾਰ ਲਈ ਸਿਰਫ 60 ਹਜ਼ਾਰ ਕਰੋੜ ਪ੍ਰਸਤਾਵਿਤ ਹਨ ਅਤੇ ਕੇਂਦਰ-ਰਾਜ ਹਿੱਸੇਦਾਰੀ 90:10 ਤੋਂ ਘਟਾ ਕੇ 60:40 ਕਰ ਦਿੱਤੀ ਗਈ ਹੈ, ਜੋ ਰਾਜਾਂ ਲਈ ਸੰਭਵ ਨਹੀਂ ਹੋਵੇਗੀ | ਕੋਟਲੀ ਨੇ ਐਲਾਨ ਕੀਤਾ ਕਿ ਜੇ ਕੇਂਦਰ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਿਆ ਤਾਂ 5 ਜਨਵਰੀ ਤੋਂ ਕਾਂਗਰਸ ਦੇਸ਼ਵਿਆਪੀ ਅੰਦੋਲਨ ਸ਼ੁਰੂ ਕਰੇਗੀ ਅਤੇ ਵਰਕਰ ਪਿੰਡ-ਪਿੰਡ ਜਾ ਕੇ ਮਨਰੇਗਾ ਮਜ਼ਦੂਰਾਂ ਨਾਲ ਮੀਟਿੰਗਾਂ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਰੂਪਨਗਰ ਜ਼ਿਲ•ੇ ਦੀ ਕਾਂਗਰਸ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਪੂਰੀ ਤਰ•ਾਂ ਲਾਮਬੰਦ ਰਹੇਗੀ | ਇਸ ਮੌਕੇ ਰਮੇਸ਼ ਗੋਇਲ, ਪ੍ਰੇਮ ਸਿੰਘ ਡੱਲਾ (ਪ੍ਰਧਾਨ ਅੱੈਸ.ਸੀ. ਸੈੱਲ), ਹਰਪ੍ਰੀਤ ਸਿੰਘ (ਪ੍ਰਧਾਨ ਕਿਸਾਨ ਸੈੱਲ), ਹਿਮਾਂਸ਼ੂ ਟੰਡਨ, ਦਰਸ਼ਨ ਸੰਧੂ, ਸਰਬਜੀਤ ਸੈਣੀ, ਸਿਟੀ ਪ੍ਰਧਾਨ ਮਿੰਟੂ ਸਰਾਫ, ਰਾਜੇਸ਼ਵਰ ਲਾਲੀ, ਅਮਰਜੀਤ ਭੁੱਲਰ, ਕੌਂਸਲਰ ਪੋਮੀ ਸੋਨੀ, ਕੌਂਸਲਰ ਮੋਹਿਤ ਸ਼ਰਮਾ, ਪਰਮਿੰਦਰ ਪਿੰਕਾ, ਅਵਨੀਸ਼ ਮੋਦਗਿਲ, ਰਾਣਾ ਰਵਨੀਤ ਕੰਗ, ਸਰਪੰਚ ਜਗਮੋਹਨ ਸਿੰਘ, ਜਰਨੈਲ ਸਿੰਘ ਕਾਬੜਬਾਲ, ਆਸਿਫ਼ (ਪ੍ਰਧਾਨ ਘੱਟ ਗਿਣਤੀ ਸੈੱਲ) ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਬੜਾ ਪਿੰਡ 'ਚ ਦੋ ਵਾਹਨ ਟਕਰਾਉਣ ਕਾਰਨ ਕੌਮੀ ਮਾਰਗ 'ਤੇ ਆਵਾਜਾਈ ਹੋਈ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।