12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਰਵਣ ਕੀਤੀ ਭਾਗਵਤ ਕਥਾ <br/>

ਅਜੀਤ ਡੈਸਕ 31-12-2025
ਚੰਡੀਗੜ੍ਹ, 30 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਭਗਵਤ ਕਥਾ ਸੁਣਨ ਲਈ ਅੱਜ ਦੁਸ਼ਹਿਰਾ ਮੈਦਾਨ ਸੈਕਟਰ-56 ਵਿਚ ਪਹੁੰਚੇ, ਜਿੱਥੇ ਨਰਸਿੰਹ ਭਗਤੀ ਸੇਵਾ ਸੰਸਥਾਨ ਭਾਰਤਵਰਸ਼ ਵਲੋਂ 1386ਵੀਂ ਭਾਗਵਤ ਕ੍ਰਿਸ਼ਨ ਕਥਾ ਗੋਪੀ ਗੀਤ ਮਹਾਂਯੱਗ ਕਰਵਾਇਆ ਜਾ ਰਿਹਾ ਹੈ | ਕਥਾ ਸਰਵਣ ਕਰਨ ਲਈ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਸੇਵਾ ਸੰਸਥਾਨ ਦੀ ਰਾਸ਼ਟਰੀ ਪ੍ਰਭਾਰੀ ਸਾਧਵੀ ਮਾਂ ਦੇਵੇਸ਼ਵਰੀ ਅਤੇ ਸਮਾਜ ਸੇਵੀ ਸੁਭਾਸ਼ ਸ਼ਰਮਾ ਨੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਗਵਤ ਗੀਤਾ ਕਿਤਾਬ ਭੇਟ ਕੀਤੀ | ਇਸ ਮੌਕੇ ਰਾਜਪਾਲ ਨੇ ਵਿਆਸਪੀਠ ਪ੍ਰਮੁੱਖ ਸਵਾਮੀ ਰਸਿਕ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਦਿਆਂ ਕਿਹਾ ਕਿ ਸਵਾਮੀ ਰਸਿਕ ਮਹਾਰਾਜ ਇਕ ਵਿਸ਼ੇਸ਼ ਸੰਤ ਹਨ, ਜਿਨ੍ਹਾਂ 'ਚ ਅਧਿਆਤਮਕ ਸਾਧਨਾ, ਉੱਚ ਵਿੱਦਿਅਕ ਯੋਗਤਾ ਅਤੇ ਸਮਾਜ ਸੇਵਾ ਦਾ ਅਦਭੁਤ ਪ੍ਰਭਾਵ ਦੇਖਣ ਨੂੰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਮਹਾਰਾਜ ਨੇ ਰਾਸ਼ਟਰੀ ਪੱਤਰ ਸਨਮਾਨ ਪ੍ਰਾਪਤ ਕੀਤਾ ਹੈ ਤੇ ਉਨ੍ਹਾਂ ਦਾ ਜੀਵਨ ਸੇਵਾ, ਸਾਧਨਾ ਅਤੇ ਸਨਾਤਨ ਕਦਰਾਂ ਕੀਮਤਾ ਦੀ ਰੱਖਿਆ ਲਈ ਪ੍ਰੇਰਣਾਦਾਇਕ ਹੈ | ਸ੍ਰੀ ਕਟਾਰੀਆ ਨੇ ਕਿਹਾ ਕਿ ਭਾਗਵਤ ਮਹਾਪੁਰਾਣ ਦੀ ਉਤਪਤੀ ਭਾਰਤੀ ਅਧਿਆਤਮਕ ਪੰ੍ਰਪਰਾ ਦਾ ਇੱਕ ਵੱਡਾ ਭਾਗ ਹੈ |

ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਮਹਿਲਾ ਦੀ ਮੌਤ ਅਗਲੀ ਖ਼ਬਰ ਦਸਮੀ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।