12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਦੀਵੀ ਵਿਛੋੜਿਆਂ ਮਗਰੋਂ ਆਸਪੁਰ ਅਤੇ ਅਵਾਨਕੋਟ 'ਚ ਦੁਖੀ ਪਰਿਵਾਰਾਂ ਨਾਲ ਦੁੱਖ ਪ੍ਰਗਟ <br/>

ਅਜੀਤ ਡੈਸਕ 31-12-2025
ਭਰਤਗੜ੍ਹ, 30 ਦਸੰਬਰ (ਜਸਬੀਰ ਸਿੰਘ ਬਾਵਾ)-ਆਸਪੁਰ ਤੋਂ ਸਾਬਕਾ ਸਰਪੰਚ ਰਣਬੀਰ ਸਿੰਘ ਸੈਣੀ ਦੇ ਮਾਤਾ ਬੀਬੀ ਕੁਲਦੀਪ ਕੌਰ ਸੈਣੀ ਪਤਨੀ ਸਾ: ਸਰਪੰਚ ਮੋਹਣ ਸਿੰਘ, ਕੁੱਝ ਸਮਾਂ ਬਿਮਾਰ ਰਹਿਣ ਮਗਰੋਂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਸਮੂਹ ਪਰਿਵਾਰ ਨਾਲ ਅੱਜ ਉਨ੍ਹਾਂ ਦੇ ਘਰ ਜਾ ਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਸੂਝਵਾਨ ਜੀਅ ਤੋਂ ਵਾਂਝਾ ਹੋਇਆ ਹੈ, ਪਾਰਟੀ ਅਤੇ ਸਮਾਜ ਪ੍ਰਤੀ ਪਰਿਵਾਰ ਵਲੋਂ ਨਿਭਾਈ ਸੇਵਾ 'ਚ ਉਨ੍ਹਾਂ ਦੀ ਸ਼ਖ਼ਸੀਅਤ ਝਲਕਦੀ ਸੀ, ਪਾਰਟੀ, ਪਰਿਵਾਰ ਅਤੇ ਸਮਾਜ ਪ੍ਰਤੀ ਪਿਆ ਖਲਾਅ ਭਵਿੱਖ 'ਚ ਕਦੇ ਵੀ ਪੂਰਾ ਨਹੀਂ ਹੋ ਸਕੇਗਾ | ਇਸ ਤੋਂ ਇਲਾਵਾ ਉਨ੍ਹਾਂ ਅਵਾਨਕੋਟ ਲੋਅਰ ਦੇ ਵਸਨੀਕ ਭਾਗ ਸਿੰਘ, ਕੁੱਝ ਦਿਨ ਪਹਿਲਾਂ ਹੀ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੇ ਦੁਖੀ ਪਰਿਵਾਰ ਨਾਲ ਅਫਸੋਸ ਪ੍ਰਗਟਾਇਆ | ਇਸੇ ਦੌਰਾਨ ਨੰਬਰਦਾਰ ਰਾਮ ਕਿਸ਼ਨ ਮਾਜਰੀ, ਸਾ: ਸਰਪੰਚ ਰਣਜੀਤ ਸਿੰਘ ਸੈਣੀ, ਜਤਿੰਦਰ ਅਵਾਨਕੋਟ, ਮੈਂਬਰ ਸੰਮਤੀ ਗੁਰਨਾਮ ਸਿੰਘ ਸੈਣੀ, ਗੁਰਵਿੰਦਰ ਸਿੰਘ ਅਵਾਨਕੋਟ, ਠਾਕੁਰ ਸਿੰਘ ਬੇਲੀ, ਕਾਂਗਰਸੀ ਸਕੱਤਰ ਗੁਰਮੇਲ ਮਾਜਰੀ, ਨੰਬਰਦਾਰ ਬਚਿੱਤਰ ਸਿੰਘ, ਗੁਰਦਿਆਲ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਆਸਪੁਰ, ਚੌਧਰੀ ਚਰਨਜੀਤ ਸਿੰਘ ਸਰਸਾ ਨੰਗਲ, ਸਰਪੰਚ ਦਿਲਬਾਗ ਸਿੰਘ ਮਾਜਰੀ, ਚੌਧਰੀ ਸੁੱਚਾ ਸਿੰਘ ਆਲੋਵਾਲ, ਸਾ: ਸਰਪੰਚ ਤੇਜਾ ਸਿੰਘ ਆਦਿ ਨੇ ਦੋਵੇਂ ਪਰਿਵਾਰਾਂ ਨਾਲ ਅਫ਼ਸੋਸ ਪ੍ਰਗਟਾਇਆ ਹੈ |

ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਰੂਪਨਗਰ ਨੇ ਪਹਿਲਾ ਰਾਹਤ ਕੈਂਪ ਲਗਾਇਆ <br/> ਅਗਲੀ ਖ਼ਬਰ ਵਧੀਆ ਕਾਰਗੁਜ਼ਾਰੀ ਲਈ ਪੁਲਿਸ ਮੁਲਾਜ਼ਮਾਂ ਨੂੰ ਸੌਂਪੇ ਪ੍ਰਸੰਸਾ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।