22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਇਜੀ ਜਮਾਂਬੰਦੀ, ਫਰਦ, ਇੰਤਕਾਲ ਆਦਿ ਕੰਮ ਆਨਲਾਈਨ ਕਰ ਕੇ ਸਰਕਾਰ ਨੇ ਇਤਿਹਾਸਕ ਫੈਸਲਾ ਕੀਤਾ-ਚੇਅਰਮੈਨ ਸੁਰਜੀਤ ਸਿੰਘ ਕੰਗ <br/>

ਅਜੀਤ ਡੈਸਕ 16-06-2025
ਬਾਬਾ ਬਕਾਲਾ ਸਾਹਿਬ, 15 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ, ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਮਾਨ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਲ ਵਿਭਾਗ ਦੇ ਬਹੁਤੇ ਕੰਮ ਅਤੇ ਆਮ ਲੋਕਾਂ ਦੀ ਪਟਵਾਰਖਾਨੇ, ਤਹਿਸੀਲਾਂ ਵਿਚ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਈਜ਼ੀ ਜਮ੍ਹਾਂਬੰਦੀ, ਫਰਦ, ਇੰਤਕਾਲ, ਫਰਦ ਬਦਲ, ਰਜਿਸਟਰੀਆਂ ਕਰਨ ਆਦਿ ਦਾ ਸਾਰਾ ਕੰਮ ਆਨਲਾਈਲ ਕਰਕੇ ਇਤਿਹਾਸਕ ਫੈਸਲਾ ਕੀਤਾ ਗਿਆ ਹੈ ਅਤੇ ਹੁਣ ਸਿੰਗਲ ਕਲਿੱਕ ਨਾਲ ਮਾਲ ਵਿਭਾਗ ਦੇ ਬਹੁਤੇ ਕੰਮ ਹੋਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਮਿਲੇਗੀ ਅਤੇ ਪਟਵਾਰਖਾਨਿਆਂ ਅਤੇ ਤਹਿਸੀਲਾਂ ਵਿਚ ਹੋ ਰਹੀ ਲੁੱਟ ਪੂਰੀ ਤਰ੍ਹਾਂ ਖ਼ਤਮ ਹੋਵੇਗੀ | ਆਉਣ ਵਾਲੇ ਸਮੇਂ ਵਿਚ ਮਾਨ ਸਰਕਾਰ ਵਲੋਂ ਪਟਵਾਰਖਾਨੇ ਵਿਚ ਤਾਲੇ ਲਗਵਾ ਦਿੱਤੇ ਜਾਣਗੇ ਅਤੇ ਸਾਰਾ ਕੰਮ ਆਨਲਾਈਨ ਹੋਵੇਗਾ | ਹਰ ਆਮ ਵਿਅਕਤੀ ਆਪਣੇ ਮੋਬਾਇਲ ਉੱਪਰ ਵੀ ਆਪਣੀ ਜਮਾਂਬੰਦੀ ਦੀ ਕਾਪੀ ਲੈ ਸਕਦਾ ਹੈ ਅਤੇ ਫਰਦ ਬਦਲ ਆਦਿ ਜਿਸ ਲਈ ਅਣਗਿਣਤ ਚੱਕਰ ਕੱਟਣੇ ਪੈਂਦੇ ਸਨ ਉਹ ਵੀ ਆਨਲਾਈਨ ਹੋ ਜਾਵੇਗੀ | ਤਹਿਸੀਲਾਂ ਅਤੇ ਪਟਵਾਰਖਾਨਿਆਂ ਵਿਚ ਹੋਣ ਵਾਲਾ ਭਿ੍ਸ਼ਟਾਚਾਰ ਅਤੇ ਖੱਜਲ ਖੁਆਰੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਆਮ ਲੋਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਸੇਵਾਵਾਂ ਈਜ਼ੀ ਜਮ੍ਹਾਬੰਦੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ ਜਾਂ 1076 ਫੋਨ ਨੰਬਰ ਡਾਇਲ ਕਰ ਕੇ ਤੁਸੀਂ ਘਰ ਬੈਠੇ ਇਹ ਸੇਵਾ ਪ੍ਰਾਪਤ ਕਰ ਸਕਦੇ ਹੋ | ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਤਕਰੀਬਨ 40 ਲੱਖ ਲੋਕ ਫਰਦ ਦੀ ਕਾਪੀ ਲੈਣ ਲਈ ਫਰਦ ਕੇਂਦਰਾਂ ਵਿਚ ਜਾਂਦੇ ਹਨ ਅਤੇ ਇਸ ਲਈ 45 ਕਰੋੜ ਰੁਪਏ ਫੀਸ ਵਜੋਂ ਦਿੰਦੇ ਹਨ, ਜਦਕਿ ਹੁਣ ਇਹ ਕੰਮ ਮੋਬਾਈਲ ਫੋਨ ਰਾਹੀਂ ਹੋ ਸਕੇਗਾ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਨਾਲ ਐਮ.ਸੀ. ਮਨਜਿੰਦਰ ਸਿੰਘ, ਐੱਮ.ਸੀ. ਰਵੀ ਸਿੰਘ, ਐੱਮ.ਸੀ. ਜੈਮਲ ਸਿੰਘ ਭੁੱਲਰ, ਪਰਮਜੀਤ ਸਿੰਘ, ਅਵਤਾਰ ਸਿੰਘ ਵਿਰਕ ਆਦਿ ਆਗੂ ਹਾਜ਼ਰ ਸਨ

ਪਿਛਲੀ ਖ਼ਬਰ ਮਾਨ ਸਰਕਾਰ ਨੇ ਫਰਦ, ਜਮਾਂਬੰਦੀ ਅਤੇ ਇੰਤਕਾਲ ਆਨਲਾਈਨ ਕਰ ਕੇ ਪੰਜਾਬੀਆਂ ਦਾ ਦਿਲ ਜਿੱਤਿਆ-ਡਾਇਰੈਕਟਰ ਮਿਆਦੀਆਂ ਅਗਲੀ ਖ਼ਬਰ ਅਜਨਾਲਾ ਚੁਗਾਵਾਂ ਸੜਕ ਦੇ ਨਵੀਨੀਕਰਨ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ-ਕੁਲਦੀਪ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।