ਮਜੀਠਾ, 15 ਜੂਨ (ਮਨਿੰਦਰ ਸਿੰਘ ਸੋਖੀ)-ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਆਬਾਦੀ ਰੋੜੀ ਕਸਬਾ ਮਜੀਠਾ ਵਿਖੇ ਪੈਰਿਸ਼ ਪ੍ਰੀਸਟ ਫਾਦਰ ਫੈਲਿਕਸ ਸ਼ੇਰਗਿਲ ਦੀ ਅਗਵਾਈ ਵਿਚ ਕੈਥੋਲਿਕ ਪਰਿਵਾਰਾਂ ਲਈ ਫੈਮਿਲੀ ਕਮਿਸ਼ਨ ਵਲੋਂ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਫੈਮਿਲੀ ਕਮਿਸ਼ਨ ਦੇ ਡਾਇਰੈਕਟਰ ਫਾਦਰ ਰੋਬਿਨ ਆਜ਼ਾਦ, ਫਾਦਰ ਸੰਨੀ ਮੱਟੂ ਅਤੇ ਸਿਸਟਰ ਅਰਪਨਾ ਵਲੋਂ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ ਵਿਚ ਇਕ ਦਿਨ ਤੋਂ 10 ਸਾਲ ਤੱਕ ਵਾਲੇ ਵਿਆਹੁਤਾ ਜੋੜਿਆਂ ਨੂੰ ਪਵਿੱਤਰ ਗ੍ਰੰਥ, ਬਾਈਬਲ ਦੇ ਆਧਾਰ ਤੇ ਵਿਆਹੁਤਾ ਜੀਵਨ ਬਾਰੇ ਵਿਸਥਾਰ ਵਿਚ ਦੱਸਿਆ ਗਿਆ | ਇਨ੍ਹਾਂ ਪਰਿਵਾਰਾਂ ਲਈ ਪ੍ਰਭੂ ਯਿਸੂ ਮਸੀਹ ਜੀ ਅੱਗੇ ਪ੍ਰਾਰਥਨਾਵਾਂ ਕੀਤੀਆਂ ਗਈਆਂ | ਇਸ ਤੋਂ ਇਲਾਵਾ ਆਪਣੀ ਵਿਆਹੁਤਾ ਜ਼ਿੰਦਗੀ ਦੇ 25 ਸਾਲ (ਸਿਲਵਰ ਜੁਬਲੀ) ਅਤੇ 50 ਸਾਲ (ਗੋਲਡਨ ਜੁਬਲੀ) ਪੂਰੇ ਹੋਣ ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਕਤ ਤੋਂ ਇਲਾਵਾ ਅਮਨਦੀਪ ਗਿੱਲ ਸੁਪਾਰੀਵਿੰਡ ਸਾਬਕਾ ਚੇਅਰਮੈਨ ਕਿ੍ਸਚਨ ਭਲਾਈ ਬੋਰਡ ਪੰਜਾਬ, ਚਰਚ ਪ੍ਰਧਾਨ ਲਾਲ ਮਸੀਹ, ਬਾਬੂ ਵਿਕਾਸ, ਬਾਬੂ ਅਮਰੀਕ ਫਰਾਂਸਿਸ, ਮਦਰ ਸਿਸਟਰ ਆਸ਼ੀਸ਼, ਸਰਪੰਚ ਰੋਜ਼ੀ ਗਿੱਲ, ਅਸ਼ੋਕ ਕੁਮਾਰ, ਜਯੋਤੀ, ਸੰਨੀ ਮਸੀਹ, ਹਰਪਾਲ ਮਸੀਹ, ਜੈਕਬ, ਵਿਲਸਨ ਮਸੀਹ, ਦੀਪਕ ਮਸੀਹ, ਸ਼ੁਭਮ ਮਸੀਹ, ਸਾਹਿਲ ਮਸੀਹ, ਜੀਵਨ, ਸ਼ਮਸ਼ੇਰ ਆਦਿ ਕਲੀਸੀਆ ਹਾਜ਼ਰ ਸਨ |