14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਫਾਰਮੇਸੀ ਕੌਂਸਲ ਆਫ਼ ਇੰਡੀਆ ਵਲੋਂ ਮਾਈ ਭਾਗੋ ਕਾਲਜ ਨੂੰ ਡੀ. ਅਤੇ ਬੀ. ਫਾਰਮੇਸੀ ਦੀ ਮਨਜ਼ੂਰੀ

ਅਜੀਤ ਡੈਸਕ 17-06-2025
ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਪਿਛਲੇ 24 ਸਾਲ ਤੋਂ ਸਫ਼ਲਤਾਪੂਰਵਕ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਦੇ ਨਾਲ ਲੱਗਦੇ ਕੈਂਪਸ ਵਿਚ ਪੰਜਾਂਬ ਸਰਕਾਰ ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ਨੇ ਤਰਨ ਤਾਰਨ ਜ਼ਿਲ੍ਹੇ ਨੂੰ ਬਹੁਤ ਵੱਡੀ ਸੌਗਾਤ ਫਾਰਮੇਸੀ ਕਾਲਜ ਦੇ ਰੂਪ ਵਿਚ ਦਿੱਤੀ ਹੈ | ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਨਰਸਿੰਗ ਕਾਲਜ ਦੀ ਤਰ੍ਹਾਂ ਹੀ ਫਾਰਮੇਸੀ ਕਾਲਜ ਵੀ ਸਿਰਫ਼ ਲੜਕੀਆਂ ਲਈ ਹੀ ਮਨਜ਼ੂਰ ਕਰਵਾਇਆ ਹੈ, ਜਿਸ ਵਿਚ ਬਾਰ੍ਹਵੀਂ ਪਾਸ ਵਿਦਿਆਰਥਣਾਂ ਜਿੰਨਾਂ ਨੇ ਮੈਡੀਕਲ ਤੇ ਨਾਨ ਮੈਡੀਕਲ ਵਿਸ਼ਿਆਂ ਵਿਚ ਬਾਰ੍ਹਵੀਂ ਪਾਸ ਕੀਤੀ ਹੈ, ਉਹ ਡੀ. ਫਾਰਮੇਸੀ, ਦੋ ਸਾਲ ਦਾ ਡਿਪਲੋਮਾ ਅਤੇ ਚਾਰ ਸਾਲ ਦੀ ਬੀ. ਫਾਰਮੇਸੀ ਡਿਗਰੀ ਕਰ ਸਕਦੀਆਂ ਹਨ | ਬਾਰ੍ਹਵੀਂ ਮੈਡੀਕਲ ਵਾਲੀਆਂ ਵਿਦਿਆਰਥਣਾਂ ਮਾਈ ਭਾਗੋ ਕਾਲਜ ਆਫ਼ ਹੈਲਥ ਸਾਇੰਸਜ਼ ਵਿਚ ਬੀ. ਐੱਸ. ਸੀ. ਏ. ਟੀ. ਓ. ਟੀ., ਬੀ. ਐੱਸ. ਸੀ. ਰੇਡੀਓਲੋਜੀ, ਬੀ. ਐੱਸ. ਸੀ. ਮੈਡੀਕਲ ਲੈਬ ਸਾਇੰਸਜ਼, ਬੀ. ਐਸ. ਸੀ. ਹੋਟਲ ਮੈਨੇਜਮੈਂਟ, ਬੀ. ਐੱਸ. ਸੀ. ਫੈਸ਼ਨ ਡਿਜ਼ਾਇਨਿੰਗ ਬੀ. ਵਾਕ ਨੈਨੀ ਕੇਅਰ ਤੋਂ ਇਲਾਵਾ ਬੀ. ਐਸ. ਸੀ. ਨਰਸਿੰਗ, ਜੀ. ਐਨ. ਐੱਮ., ਏ. ਐੱਨ. ਐੱਮ. ਕਰ ਸਕਦੀਆਂ ਹਨ | ਵਰਣਨਯੋਗ ਹੈ ਕਿ ਇਸ ਵਾਰ ਹਰ ਵਾਰ ਦੀ ਤਰ੍ਹਾਂ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਕੀਤੀ ਗਈ ਕਨਵੋਕੇਸ਼ਨ ਵਿਚ ਮਾਈ ਭਾਗੋ ਕਾਲਜ ਦੀ ਵਿਦਿਆਰਥਣ ਨਵਜੋਤ ਕੌਰ ਨੂੰ ਬੀ. ਐੱਸ. ਸੀ. ਨਰਸਿੰਗ ਵਿਚ ਪਹਿਲਾ ਸਥਾਨ ਹਾਸਲ ਕਰਨ 'ਤੇ ਗਵਰਨਰ ਪੰਜਾਬ ਅਤੇ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਗੋਲਡ ਮੈਡਲ ਦੇ ਕੇ ਸਲਮਾਨਿਤ ਕੀਤਾ |
ਪਿਛਲੀ ਖ਼ਬਰ ਤਰਨਾ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇ: ਬਾਬਾ ਬਿਸ਼ਨ ਸਿੰਘ ਦੀ ਬਰਸੀ 20 ਨੂੰ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।