ਕੱਥੂਨੰਗਲ, 18 ਜੂਨ (ਦਲਵਿੰਦਰ ਸਿੰਘ ਰੰਧਾਵਾ)-ਮਜੀਠਾ ਹਲਕੇ ਦੇ ਦੋਵਾਂ ਬਲਾਕਾਂ ਮਜੀਠਾ ਤੇ ਤਰਸਿੱਕਾ ਦੀਆਂ ਕਮੇਟੀਆਂ ਦੀ ਮੀਟਿੰਗ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਕੱਥੂਨੰਗਲ ਵਿਖੇ ਹੋਈ ਜਿਸ ਵਿਚ ਕੋਆਰਡੀਨੇਟਰ ਨਵਰੂਪ ਸਿੰਘ ਡਾਲੇਕੇ ਵੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਵਿਚ ਬੋਲਦਿਆਂ ਸੱਚਰ ਨੇ ਕਿਹਾ ਕਿ ਹਰ ਪਿੰਡ, ਬੂਥ ਪੱਧਰ 'ਤੇ ਇੱਕੀ ਮੈਂਬਰੀ ਕਮੇਟੀਆਂ ਬਣਾਈਆਂ ਜਾਣ ਤੇ ਉਹ ਮੈਂਬਰ ਸਿਰਫ਼ ਉਸ ਬੂਥ ਦੀ ਵੋਟਰ ਲਿਸਟ ਵਿਚੋਂ ਹੀ ਬਣਾਏ ਜਾਣ ਉਸਦਾ ਨਾਂਅ ਪਤਾ ਤੇ ਫੋਟੋ ਵੀ ਲਗਾਉਣੀ ਜ਼ਰੂਰੀ ਹੈ ਤਾਂ ਜੋ ਦਿੱਲੀ ਕੰਟੈਕਟ ਸੈਂਟਰ ਵਾਲੇ ਫੋਨ ਕਰਕੇ ਇਸਦੀ ਪੜਤਾਲ ਕਰ ਸਕਣ ਸੱਚਰ ਨੇ ਕਿਹਾ ਕਿ 30 ਜੂਨ ਤੋਂ ਪਹਿਲਾਂ ਪਹਿਲਾਂ ਇਹ ਲਿਸਟ ਬਣਾ ਕੇ ਪੰਜਾਬ ਪ੍ਰਦੇਸ਼ ਦੇ ਦਫ਼ਤਰ ਚੰਡੀਗੜ੍ਹ ਵਿਚ ਜਮ੍ਹਾਂ ਕਰਵਾਉਣੀਆਂ ਹਨ ਤਾਂ ਜੋ 7 ਜੁਲਾਈ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਦਿੱਲੀ ਪਹੁੰਚ ਸਕਣ | ਇਸ ਮੌਕੇ ਮੀਟਿੰਗ ਨੂੰ ਨਵਰੂਪ ਸਿੰਘ ਡਾਲੇਕੇ ਤੋਂ ਇਲਾਵਾ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ ਨੇ ਵੀ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ | ਮੀਟਿੰਗ ਵਿਚ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜਪਾਲ ਸਿੰਘ ਸੋਹੀਆਂ, ਬਲਾਕ ਤਰਸਿੱਕਾ ਦੇ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ, ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਵਦੀਪ ਸਿੰਘ ਸੋਨਾ, ਜਰਨੈਲ ਸਿੰਘ ਰਾਮਦਿਵਾਲੀ, ਮਨਜੀਤ ਸਿੰਘ ਬੱਲੋਵਾਲੀ, ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤਰਫਾਨ, ਸਤਨਾਮ ਸਿੰਘ ਚਾਚੋਵਾਲੀ, ਸਰਪੰਚ ਸਵਿੰਦਰ ਸਿੰਘ ਚਾਟੀਵਿੰਡ, ਗੁਰਵਿੰਦਰ ਸਿੰਘ ਚੋਗਾਵਾਂ, ਗੁਰਿੰਦਰ ਸਿੰਘ ਨਾਗ ਕਲਾਂ, ਸੁਲੱਖਣ ਸਿੰਘ ਕੱਥੂਨੰਗਲ, ਬਲਦੇਵ ਸਿੰਘ ਕੱਥੂਨੰਗਲ ਖੁਰਦ, ਸਾਬਕਾ ਸਰਪੰਚ ਗੁਰਜੰਟ ਸਿੰਘ ਉਦੋਕੇ , ਸੁਰਜੀਤ ਸਿੰਘ ਤਰਗੜ, ਸਰਪੰਚ ਜਗਜੀਤ ਸਿੰਘ ਢਿੰਗਨੰਗਲ, ਗੋਲਡੀ ਸੋਹੀ ਅਬਦਾਲ, ਅਸ਼ੋਕ ਮੱਤੇਵਾਲ, ਵਿਨੋਦ ਕੁਮਾਰ ਸਾਬੀ, ਮੁਕੇਸ਼ ਕੁਮਾਰ ਭਨੋਟ, ਦਲਜੀਤ ਸਿੰਘ ਤੇ ਹੋਰ ਹਾਜ਼ਰ ਸਨ |