ਰਈਆ, 18 ਜੂਨ (ਸ਼ਰਨਬੀਰ ਸਿੰਘ ਕੰਗ)-ਸਮਾਜ ਸੇਵਕ ਸਭਾ ਰਈਆ ਵਲੋਂ ਸਵ: ਜੋਗਿੰਦਰ ਪਾਲ ਸ਼ਰਮਾ ਦੀ ਯਾਦ ਵਿਚ ਡਾ. ਓਮ ਪ੍ਰਕਾਸ਼ ਆਈ ਹਸਪਤਾਲ ਅੰਮਿ੍ਤਸਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਕੈਂਪ ਮੰਦਰ ਬਾਵਾ ਲਾਲ ਜੀ ਰਈਆ ਵਿਖੇ ਲਗਾਇਆ ਗਿਆ | ਇਸ ਸੰਬੰਧੀ ਸਮਾਜ ਸੇਵੀ ਸੁਖਵਿੰਦਰ ਸਿੰਘ ਮੱਤੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੈਂਪ ਵਿਚ 120 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ | ਮਰੀਜ਼ਾਂ ਦਾ ਕੰਪਿਊਟਰ ਦੁਆਰਾ ਚੈੱਕਅਪ ਅਤੇ ਦਾਰੂ ਮੁਫ਼ਤ ਦਿੱਤਾ ਗਿਆ | ਲੋੜਵੰਦ ਬਜ਼ੁਰਗਾਂ ਅਤੇ ਮਤਾਵਾਂ ਨੂੰ ਨਜ਼ਰ ਦੀਆਂ ਐਨਕਾਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਸੰਜੀਵ ਭੰਡਾਰੀ ਪ੍ਰਧਾਨ ਮੰਦਰ ਰਾਮਵਾੜਾ, ਸੁਖਦੇਵ ਸਿੰਘ ਪੱਡਾ ਬਲਾਕ ਪ੍ਰਧਾਨ ਆਪ, ਰਾਕੇਸ਼ ਕੁਮਾਰ ਟਾਂਗਰੀ ਮੰਡਲ ਪ੍ਰਧਾਨ ਬੀ. ਜੇ. ਪੀ. ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਅਤੇ ਕੈਂਪ ਦਾ ਸ਼ੁੱਭ ਆਰੰਭ ਕੀਤਾ | ਕੈਂਪ ਦੀ ਸਫਲਤਾ ਲਈ ਇੰਦਰ ਮੋਹਨ ਸ਼ਰਮਾ, ਵਿਜੇ ਕੁਮਾਰ ਜੋਸ਼ੀ, ਰਾਮ ਲੁਭਾਇਆ ਠੇਕੇਦਾਰ, ਪਰਮਜੀਤ ਦੇਵਗਨ, ਲੈਕਚਰਾਰ ਰਾਕੇਸ਼ ਕੁਮਾਰ, ਸੰਦੀਪ ਕੁਮਾਰ ਬੌਬੀ, ਬੀਬੀ ਹਰਜੀਤ ਕੌਰ, ਮੈਡਮ ਜਸਪ੍ਰੀਤ ਕੌਰ, ਕਿਰਨ, ਲੱਛਮੀ ਕੌਰ, ਵਿੱਕੀ ਅਤੇ ਪੁਰੀ ਨੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਬਾਵਾ ਪਿ੍ੰਸ, ਸੁਰਿੰਦਰ ਕੁਮਾਰ ਆੜਤੀ, ਜਗਤਾਰ ਸਿੰਘ ਤੇ ਹੋਰ ਹਾਜ਼ਰ ਸਨ | ਇਸ ਮੌਕੇ ਸੁਖਵਿੰਦਰ ਸਿੰਘ ਮੱਤੇਵਾਲ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ |