30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਾਕਿਯੂ ਏਕਤਾ ਉਗਰਾਹਾਂ ਨੇ ਪਾਵਰਕਾਮ ਸਬ-ਡਵੀਜ਼ਨ ਰਮਦਾਸ ਦੇ ਖ਼ਿਲਾਫ਼ ਦਿੱਤਾ ਧਰਨਾ

ਅਜੀਤ ਡੈਸਕ 19-06-2025
ਰਮਦਾਸ, 18 ਜੂਨ (ਜਸਵੰਤ ਸਿੰਘ ਵਾਹਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨਾਂ ਨੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ਹੇਠ ਪਾਵਰਕਾਮ ਸਬ ਡਵੀਜਨ ਰਮਦਾਸ ਦੇ ਖ਼ਿਲਾਫ਼ ਅੱਤ ਦੀ ਗਰਮੀ 'ਚ ਬਿਜਲੀ ਦੀ ਸਪਲਾਈ ਨਿਰੰਤਰ ਨਾ ਮਿਲਣ 'ਤੇ ਰੋਸ ਧਰਨਾ ਦਿੱਤਾ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੋਈ ਹੈ, ਪਰ ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਭਾਅ ਦੇ ਡੀਜਲ ਬਾਲ ਕੇ ਝੋਨੇ ਦੀ ਲਵਾਈ ਕਰ ਰਹੇ ਤੇ ਘਰਾਂ ਨੂੰ ਮਿਲਦੀ 24 ਘੰਟੇ ਦੀ ਸਪਲਾਈ ਵੀ ਨਾ ਮਿਲਣ ਕਾਰਨ ਬਜੁਰਗ, ਬਿਮਾਰ ਲੋਕ, ਛੋਟੇ ਬੱਚੇ ਅਤਿ ਦੀ ਗਰਮੀ ਭੋਗਣ ਲਈ ਮਜਬੂਰ ਹਨ, ਪਰ ਬਿਜਲੀ ਵਿਭਾਗ ਆਪਣੀ ਮਨਮਰਜੀ ਨਾਲ ਘਰਾਂ ਨੂੰ ਮਿਲਦੀ 24 ਘੰਟੇ ਸਪਲਾਈ ਦੇ ਵੱਡੇ-ਵੱਡੇ ਕੱਟ ਲਗਾ ਰਹੇ ਹਨ ਤੇ ਕਿਸਾਨਾਂ ਨੂੰ ਟਿਉਬਵੈੱਲਾਂ ਦੀ ਬਿਜਲੀ ਵੀ ਨਾ ਮਾਤਰ ਹੀ ਮਿਲ ਰਹੀ ਹੈ, ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਕਈ ਘੰਟੇ ਰੋਸ ਧਰਨਾ ਦਿੱਤਾ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵਲੋਂ ਭਰੋਸਾ ਦੇਣ 'ਤੇ ਧਰਨਾ ਸਮਾਪਤ ਕੀਤਾ | ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਘਰਾਂ ਦੀ ਬਿਜਲੀ 24 ਘੰਟੇ ਤੇ ਟਿਊਬਵੈਲਾਂ ਦੀ ਬਿਜਲੀ ਸਪਲਾਈ ਵੀ ਨਿਰੰਤਰ ਚਲਾਈ ਜਾਵੇਗੀ | ਧਰਨੇ ਦੌਰਾਨ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ, ਜਸਪਾਲ ਸਿੰਘ ਧੰਗਾਈ, ਬਘੇਲ ਸਿੰਘ, ਮੋਹਨ ਸਿੰਘ ਪੈੜੇਵਾਲ, ਸੁਖਵੰਤ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਕੁਲਵੰਤ ਸਿੰਘ ਬਾਬਾ ਪੇਂਟਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮੀਆਂ ਪੰਧੇਰ 'ਚ ਵਿੱਤੀ ਸਾਖਰਤਾ ਕੈਂਪ ਅੱਜ ਅਗਲੀ ਖ਼ਬਰ ਸਠਿਆਲਾ 'ਚ 20 ਰੋਜ਼ਾ ਥੀਏਟਰ ਵਰਕਸ਼ਾਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।