ਬਾਬਾ ਬਕਾਲਾ ਸਾਹਿਬ, 18 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਬਿਸ਼ਨ ਸਿੰਘ ਦੀ 31ਵੀਂ ਬਰਸੀ ਮਿਤੀ 20 ਜੂਨ 2025, ਮੁਤਾਬਕ 6 ਹਾੜ, ਦਿਨ ਸ਼ੁੱਕਰਵਾਰ ਨੂੰ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ | ਇਸ ਸੰਬੰਧੀ ਅੱਜ ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ | ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਦੂਰ-ਦੂਰ ਤੋਂ ਨਿਹੰਗ ਸਿੰਘ ਫੌਜਾਂ ਆਪਣੇ ਘੋੜ ਸਵਾਰ ਦਲਾਂ ਸਮੇਤ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ | ਇਸ ਮੌਕੇ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਦੱਸਿਆ ਹੈ ਕਿ ਗੁਰਦੁਆਰਾ ਛੇਵੀਂ ਪਾਤਸ਼ਾਹੀ ਅਤੇ ਬਾਬਾ ਜੀ ਦੇ ਅੰਗੀਠਾ ਸਾਹਿਬ ਉਪਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 20 ਜੂਨ, ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪੈਣਗੇ | ਉਪਰੰਤ ਦੀਵਾਨ ਹਾਲ ਵਿਖੇ ਭਾਰੀ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ ਜਿੱਥੇ ਉਘੇ ਰਾਗੀ ਢਾਡੀ-ਪ੍ਰਚਾਰਕ ਗੁਰੂ ਜਸ ਰਾਹੀਂ ਸੰਗਤਾਂ ਨਨੂੰ ਨਿਹਾਲ ਕਰਨਗੇ, ਉੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨਿਹੰਗ ਸਿੰਘ ਫੌਜਾਂ ਦੇ ਮੁਖੀ ਸਾਹਿਬਾਨ ਪੁੱਜਕੇ ਬਾਬਾ ਜੀ ਨੂੁੰ ਸ਼ਰਧਾ ਦੇ ਫੁੱਲ ਭੇਟ ਕਰਨਗੇ | ਇਸ ਦੌਰਾਨ ਸ਼ਾਮ ਨੂੰ ਮਹੱਲਾ ਸਜਾਇਆ ਜਾਵੇਗਾ, ਜਿਸ ਵਿਚ ਨਿਹੰਗ ਸਿੰਘ ਫੌਜਾਂ ਵਲੋਂ ਘੋੜ ਸਵਾਰੀ, ਨੇਜੇਬਾਜੀ ਅਤੇ ਗਤਕੇਬਾਜੀ ਦੇ ਜੌਹਰ ਦਿਖਾਉਣਗੇ | ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਬਰਸੀ ਸਮਾਗਮਾਂ ਵਿਚ ਹੁੰਮ ਹੰੁਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ | ਇਸ ਮੌਕੇ ਬਾਬਾ ਭੱਰਥ ਸਿੰਘ ਗਊਆਂ ਵਾਲੇ, ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਜਗੀਰ ਸਿੰਘ ਭੰਬੋਈ, ਬਾਬਾ ਸੁੱਖਾ ਸਿੰਘ ਭੰਬੋਈ, ਬਾਬਾ ਅਮਰ ਸਿੰਘ ਜੱਬੋਵਾਲ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਭਗਵਾਨ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ (ਹੋਲਸੇਲਜ਼ ਨੀਡਜ), ਜਥੇਦਾਰ ਜਰਨੈਲ ਸਿੰਘ ਚੀਮਾਬਾਠ, ਅੰਮਿ੍ਤਪਾਲ ਸਿੰਘ, ਕਾਕਾ ਰਾਜਵੀਰ ਸਿੰਘ ਚੀਮਾਬਾਠ, ਬਾਬਾ ਜੈਮਲ ਸਿੰਘ ਗੋਇੰਦਵਾਲ ਸਾਹਿਬ, ਚੇਅਰਮੈਨ ਬਾਬਾ ਇੰਦਰਜੀਤ ਸਿੰਘ ਖੱਖ ਗੋਇੰਦਵਾਲ ਸਾਹਿਬ, ਰਾਜਨ ਸਿੱਧੂ ਬੇਦਾਦਪੁਰ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਸੈਕਟਰੀ ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਸਰਪੰਚ ਸਰਬਜੀਤ ਸਿੰਘ ਸੰਧੂ, ਚਰਨ ਸਿੰਘ ਚੰਨਾ ਪਹਿਲਵਾਨ, ਪਿ੍ੰ: ਦਿਲਬਾਗ ਸਿੰਘ ਮਾਨ, ਪਿ੍ੰ: ਕੁਲਬੀਰ ਸਿੰਘ ਮਾਨ, ਪਿ੍ੰ: ਦਿਲਬਾਗ ਸਿੰਘ ਭੁੱਲਰ, ਸਮਾਜ ਸੇਵੀ ਹਰਪਾਲ ਸਿੰਘ ਰਤਨਗੜ੍ਹ, ਠੇਕੇਦਾਰ ਰਾਮ ਲੁਭਾਇਆ, ਅਤਰ ਸਿੰਘ, ਜਗਜੀਤ ਸਿੰਘ ਸੋਨੂੰ, ਸੁਖਵਿੰਦਰ ਸਿੰਘ ਬਮਰਾਹ, ਭਾਈ ਹਰਪ੍ਰੀਤ ਸਿੰਘ ਖਾਲਸਾ ਮੁਖੀ ਸਿੱਖ ਜੀਵਨ ਜਾਚ ਸੰਸਥਾ, ਭਾਈ ਮਨਜੀਤ ਸਿੰਘ ਕਥਾ ਵਾਚਕ, ਗੁਰਬਚਨ ਸਿੰਘ ਪੀ. ਬੀ. ਮੋਟਰਜ਼, ਬਾਬਾ ਬਚਿੱਤਰ ਸਿੰਘ ਨਰਿੰਜਣਪੁਰ, ਡਾ: ਪਰਮਜੀਤ ਸਿੰਘ ਵਡਾਲਾ, ਸਤਪਾਲ ਸਿੰਘ ਬੱਲ, ਬਾਬਾ ਸ਼ੇਰ ਸਿੰਘ, ਬਲਬੀਰ ਸਿੰਘ ਬਾਊ ਤੇ ਹੋਰ ਹਾਜ਼ਰ ਸਨ |