12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਲੁਧਿਆਣਾ ਪੱਛਮੀ ਚੋਣ 'ਆਪ' ਤੇ ਕਾਂਗਰਸ ਦੇ ਭਰਮ-ਭੁਲੇਖੇ ਦੂਰ ਕਰੇਗੀ- ਕਾਲੀ ਦੌਲੋ ਨੰਗਲ

ਅਜੀਤ ਡੈਸਕ 20-06-2025

ਬਾਬਾ ਬਕਾਲਾ ਸਾਹਿਬ, 19 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਠੇਕੇਦਾਰ ਕੁਲਵਿੰਦਰ ਸਿੰਘ ਕਾਲੀ ਦੌਲੋ ਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਹੈ ਕਿ ਪੰਜਾਬ ਵਿਚ 'ਸਭ ਅੱਛਾ ਨਹੀਂ' ਚੱਲ ਰਿਹਾ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਸਾਰੇ ਪਾਸੇ ਨਸ਼ਿਆਂ, ਭਿ੍ਸ਼ਟਚਾਰ, ਲੁੱਟਾਂ-ਖੋਹਾਂ, ਕਤਲੋਗਾਰਤ ਅਤੇ ਗੁੰਡਾਗਰਦੀ ਦਾ ਬੋਲਬਾਲਾ ਹੈ | ਇਹੀ ਕਾਰਨ ਹੈ ਕਿ ਲੋਕਾਂ ਦਾ ਮਨ 'ਆਪ' ਸਰਕਾਰ ਤੋਂ ਚੁੁੱਕਿਆ ਗਿਆ ਹੈ ਅਤੇ ਲੋਕ ਹੁਣ 'ਆਪ' ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ | ਠੇਕੇਦਾਰ ਕਾਲੀ ਨੇ ਕੁਝ 'ਆਪ' ਅਤੇ ਕਾਂਗਰਸੀ ਆਗੂਆਂ ਦੇ ਉਸ ਬਿਆਨ ਨੂੰ ਵੀ ਕਰਾਰੇ ਹੱਥੀਂ ਲਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ 2027 ਦੀਆਂ ਚੋਣਾਂ ਵਿਚ 'ਆਪ' ਜਾਂ ਕਾਂਗਰਸ ਦਾ ਝੰਡਾ ਮੁੜ ਲਹਿਰਾਵੇਗਾ | ਸ: ਕਾਲੀ ਨੇ ਕਿਹਾ ਕਿ ਲੋਕ 'ਆਪ' ਅਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ, ਸੋ 2027 ਦੀਆਂ ਚੋਣਾਂ ਵਿਚ ਲੋਕ ਕਦੇ ਵੀ ਆਪ ਅਤੇੇ ਕਾਂਗਰਸ ਨੂੰ ਮੂੂੰਹ ਨਹੀਂ ਲਾਉਣਗੇ | ਉਨ੍ਹਾਂ ਕਿਹਾ ਕਿ ਦੂਰ ਕੀ ਜਾਣਾ ਹੈ, ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਹੀ ਸਭ ਦੇ ਭਰਮ ਭੁਲੇਖੇ ਦੂਰ ਹੋ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਖੇਤਰੀ ਪਾਰਟੀ ਹੈ, ਜਿਸ ਦੇ ਹੱਥਾਂ ਵਿਚ ਸਾਰੇ ਹੱਕ ਮਹਿਫੂਜ਼ ਹਨ |

ਪਿਛਲੀ ਖ਼ਬਰ ਰਾਜਵਿੰਦਰ ਸਿੰਘ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਬਣੇ ਸਟੇਟ ਕਮੇਟੀ ਮੈਂਬਰ ਅਗਲੀ ਖ਼ਬਰ ਤਰਨਾ ਦਲ ਦੇ 12ਵੇਂ ਮੁਖੀ ਬਾਬਾ ਬਿਸ਼ਨ ਸਿੰਘ ਦੀ ਬਰਸੀ ਸੰਬੰਧੀ ਮੁੱਖ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।