22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਤਰਸਿੱਕਾ 'ਚ ਚਾਰ ਦਿਨ ਤੋਂ ਲਗਾਤਰ ਪੈ ਰਹੇ ਮੀਂਹ ਕਾਰਨ ਮਕਾਨਾਂ ਤੇ ਦੁਕਾਨਾਂ ਦੇ ਲੈਂਟਰ ਚੋਣ ਲੱਗੇ

ਅਜੀਤ ਡੈਸਕ 04-09-2025
ਤਰਸਿੱਕਾ, 3 ਸਤੰਬਰ (ਅਤਰ ਸਿੰਘ ਤਰਸਿੱਕਾ)-ਬੇਸ਼ੱਕ ਤਰਸਿੱਕਾ ਤੇ ਇਸ ਦੇ ਆਸ ਪਾਸ ਦੇ ਪਿੰਡ ਹੜ੍ਹ੍ਹਾਂ ਦੀ ਮਾਰ ਤੋਂ ਤਾਂ ਬਚੇ ਹੋਏ ਹਨ ਪਰ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾਂ ਦੇ ਘਰ ਤੇ ਦੁਕਾਨਾਂ ਦੇ ਲੈਂਟਰ ਵੀ ਚੋਣ ਲੱਗ ਪਏ ਹਨ | ਬੇਸ਼ੱਕ ਲੋਕਾਂ ਨੇ ਕੋਠਿਆਂ 'ਤੇ ਤਰਪਾਲਾਂ ਵੀ ਲਿਆ ਕੇ ਪਾਈਆਂ ਹਨ ਪਰ ਫਿਰ ਵੀ ਛੱਤਾਂ ਚੋਅ ਰਹੀਆਂ ਹਨ | ਸਥਾਨਕ ਡਾਕਘਰ ਦੀ ਇਮਾਰਤ ਅਤਿ ਖਸਤਾ ਹਾਲਤ ਕਾਰਨ ਦਫ਼ਤਰ ਕਾਰਨ ਲੈਂਟਰ ਚੋਅ ਰਿਹਾ ਹੈ ਤੇ ਲੈਂਟਰ ਚੋਣ ਕਰਕੇ ਅਧਿਕਾਰੀ ਦਫ਼ਤਰ 'ਚ ਤਰਪਾਲ ਲਾ ਕੇ ਕੰਮ ਕਰਨ ਲਈ ਮਜਬੂਰ ਹੋਏ ਹਨ | ਇਲਾਕਾ ਨਿਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਨਿੱਜੀ ਦਿਲਚਸਪੀ ਲੈ ਕੇ ਪਿੰਡ ਵਾਸੀਆਂ ਨੂੰ ਹੋ ਰਹੀ ਮੁਸ਼ਕਿਲ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋੜਵੰਦਾਂ ਤੱਕ ਪਹੁੰਚਣ ਲਈ ਸਾਰੀਆਂ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਜ਼ਿਲ੍ਹਾ ਪ੍ਰਸ਼ਾਸਨ ਦੀ... ਅਗਲੀ ਖ਼ਬਰ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਹੜ੍ਹ ਪੀੜਤਾਂ ਦੀ ਮਦਦ ਲਈ 8 ਟਰੱਕ ਰਾਹਤ ਸਮੱਗਰੀ ਲੈ ਕੇ ਅਜਨਾਲਾ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।