ਰਈਆ, 15 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਡਿਪਸ ਸਕੂਲ ਰਈਆ ਪਿੰਡ ਫੱਤੂਵਾਲ ਨੇ ਖਾਲਸਾ ਕਾਲਜ ਅੰਮਿ੍ਤਸਰ ਵਿਖੇ ਹੋਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਵੱਖ-ਵੱਖ ਅਥਲੈਟਿਕਸ ਈਵੈਂਟ ਦੀਆਂ ਖੇਡਾਂ ਵਿਚ ਮੱਲਾਂ ਮਾਰੀਆਂ | ਲੜਕਿਆਂ ਵਿਚ ਰਮਨ ਨੇ ਜ਼ੋਨਲ ਖੇਡਾਂ ਵਿਚ ਅੰਡਰ-14 ਦੇ 600 ਮੀਟਰ ਵਿਚ ਗੋਲਡ ਅਤੇ 400 ਮੀਟਰ ਵਿਚ ਸਿਲਵਰ ਮੈਡਲ ਆਪਣੇ ਨਾਂ ਕੀਤਾ | ਅੰਡਰ-19 ਦੇ ਜ਼ਿਲ੍ਹਾ ਪੱਧਰੀ ਲੌਂਗ ਜੰਪ ਮੁਕਾਬਲੇ ਵਿਚ ਸਹਿਜਪ੍ਰੀਤ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤਾ, ਸਮੇਤ ਹੋਰ ਤਗਮੇ ਜਿੱਤੇ | ਇਸ ਮੌਕੇ ਡਿਪਸ ਸੰਸਥਾਵਾਂ ਦੇ ਐੱਮ. ਡੀ. ਤਰਵਿੰਦਰ ਸਿੰਘ ਸੀ. ਏ. ਓ. ਰਮਣੀਕ ਸਿੰਘ ਅਤੇ ਜਸ਼ਨ ਸਿੰਘ ਤੋਂ ਇਲਾਵਾ ਸੀ. ਈ. ਓ. ਮੋਨਿਕਾ ਮੰਡੋਤਰਾ ਅਤੇ ਸਪੋਰਟਸ ਮੈਨੇਜਰ ਮਨਮੋਹਨ ਸਿੰਘ ਨੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ | ਪਿ੍ੰ: ਜਗਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਲਈ ਸਿਰਤੋੜ ਯਤਨ ਕਰਨ ਲਈ ਕਿਹਾ | ਇਸ ਮੌਕੇ ਸੰਜੀਵ ਕੁਮਾਰ, ਕੋਚ ਦਿਲਰਾਜ ਸਿੰਘ ਅਤੇ ਨਵਰੋਜ ਕੌਰ ਹਾਜ਼ਰ ਸਨ |