29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੀਐੱਸਐੱਫ ਨੇ ਪਾਕਿਸਤਾਨ ਤੋਂ ਆਈ 2 ਕਿਲੋ 681 ਗਰਾਮ ਆਈਸ ਡਰੱਗ ਫੜੀ <br/>

ਅਜੀਤ ਡੈਸਕ 20-10-2025

ਅਟਾਰੀ, (ਅੰਮਿ੍ਤਸਰ) 19 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ)?ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਤੇ ਸਥਿਤ ਬੀਓਪੀ ਰਾਜਾਤਾਲ ਦੇ ਨਜ਼ਦੀਕ ਤੋਂ ਬੀਐੱਸਐੱਫ ਨੇ ਸਰਚ ਆਪਰੇਸ਼ਨ ਦੌਰਾਨ 2 ਕਿਲੋ 681 ਗਰਾਮ ਆਈਸ ਡਰੱਗ ਬਰਾਮਦ ਕੀਤੀ ਹੈ | ਅਟਾਰੀ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਸਹਾਇਕ ਕਮਾਂਡੈਂਟ 181 ਬਟਾਲੀਅਨ ਸੰਜੀਵ ਕੁਮਾਰ ਯਾਦਵ ਨੇ ਪੁਲਿਸ ਥਾਣਾ ਘਰਿੰਡਾ ਵਿਖੇ ਇੱਕ ਪੱਤਰ ਜਾਰੀ ਕਰਦੇ ਹੋਏ ਆਈਸ ਡਰੱਗ ਦੇ ਤਿੰਨ ਪੈਕਟ ਦਿੱਤੇ ਜਿਨ੍ਹਾਂ ਨੂੰ ਚੈੱਕ ਕੀਤਾ ਗਿਆ ਤਾਂ ਵਿਚੋਂ ਉਕਤ ਮਾਤਰਾ ਵਿਚ ਆਈਸ ਡਰੱਗ ਨਿਕਲੀ | ਆਈਸ ਡਰੱਗ ਨੂੰ ਪਾਰਦਰਸ਼ੀ ਲਿਫਾਫਿਆਂ ਵਿਚ ਬੰਦ ਕੀਤਾ ਗਿਆ ਸੀ | ਪੁਲਿਸ ਥਾਣਾ ਘਰਿੰਡਾ ਵਲੋਂ ਨਾਮਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਾਤਾਲ ਬੀਐੱਸਐੱਫ ਬੀਓਪੀ ਤੋਂ ਮਿਲੀ ਆਈਸ ਡਰੱਗ ਜਿਸ ਨੂੰ ਕਿ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਰਾਹੀਂ ਸੁੱਟਿਆ ਗਿਆ ਹੈ |

ਪਿਛਲੀ ਖ਼ਬਰ ਪਾਕਿਸਤਾਨ ਤਸਕਰਾਂ ਨੇ ਡਰੋਨ ਨਾਲ ਅਫੀਮ ਭੇਜੀ, ਲਿਖਿਆ (ਹੈਪੀ ਦਿਵਾਲੀ) <br/> ਅਗਲੀ ਖ਼ਬਰ ਆਤਿਸ਼ਬਾਜ਼ੀ ਨਾ ਚਲਾ ਕੇ ਗਰੀਨ ਦੀਵਾਲੀ ਮਨਾਈ ਜਾਵੇ-ਪਿ੍ੰਸੀਪਲ ਲਖਨਪਾਲ ਸਹਿਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।