18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਿੰਡ ਨਾਸਰ ਦੇ ਦਰਜਨਾਂ ਪਰਿਵਾਰ ਭਾਜਪਾ 'ਚ ਸ਼ਾਮਿਲ-ਬੋਨੀ ਅਜਨਾਲਾ ਨੇ ਕੀਤਾ ਸ਼ਾਮਿਲ <br/>

ਅਜੀਤ ਡੈਸਕ 23-10-2025

ਗੱਗੋਮਾਹਲ, 22 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਨਾਸਰ 'ਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ ਜਦ ਵਿੱਕੀ ਨਾਸਰ ਦੀ ਪ੍ਰੇਰਨਾ ਸਦਕਾ ਦਰਜਨਾਂ ਪਰਿਵਾਰਾਂ ਨੇ ਰਿਵਾਇਤੀ ਪਾਰਟੀਆ ਨੂੰ ਛੱਡ ਕੇ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਸਮੇਂ ਸਾਬਕਾ ਪਾਰਲੀਮਾਨੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਖ਼ਰਾਬ ਹੋ ਚੁੱਕੀ ਹੈ ਕਿ 6 ਵਜੇ ਤੋਂ ਪਿਛੋਂ ਘਰ ਬਾਹਰ ਨਿਕਲਣ ਤੋਂ ਡਰ ਲੱਗਦਾ ਹੈ | ਭਾਜਪਾ 'ਚ ਸ਼ਾਮਿਲ ਹੋਣ ਵਾਲੇ ਬਾਬਾ ਅਮਰੀਕ, ਰੋਬਨ ਮਸੀਹ ਪੰਚ, ਟਹਿਲ ਸਿੰਘ, ਸਾਬਕਾ ਪੰਚ ਹਰਭਜਨ ਸਿੰਘ, ਮੰਟੀ, ਕੁਲਦੀਪ ਸਿੰਘ, ਬੀਰ ਸਿੰਘ, ਰਾਜਾ, ਬਿੱਕਾ ਮਸੀਹ, ਕੁਲਦੀਪ ਮਸੀਹ, ਸੰਨੀ ਮਸੀਹ, ਵਿੱਕੀ, ਵੀਰੂ ਮਸੀਹ, ਪ੍ਰਗਟ ਮਸੀਹ, ਮੰਗਾ ਮਸੀਹ, ਕੁਲਦੀਪ ਸਿੰਘ, ਪਾਸਟਰ ਥੋਮਸ, ਰੂਪ ਮਸੀਹ, ਅਮਰਜੀਤ ਮਸੀਹ, ਰਿੰਕੂ ਮਸੀਹ ਸਾਬਕਾ ਪੰਚ, ਲੱਭਾ ਮਸੀਹ, ਵੀਜਾ ਮਸੀਹ, ਬਾਬਾ ਬੂੜਾ ਸਿੰਘ ਆਦਿ ਨੂੰ ਪਾਰਟੀ ਚਿੰਨ੍ਹ ਵਾਲੇ ਮਫਲਰ ਪਹਿਨਾ ਪਾਰਟੀ ਵਿਚ ਜੀ ਆਇਆਂ ਕਿਹਾ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ 27ਵਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।