18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬੀ.ਡੀ.ਪੀ.ਓ. ਦਫਤਰ ਤਰਸਿੱਕਾ ਵਿਚ ਲੱਗੇਗਾ ਪੱਕਾ ਮੋਰਚਾ <br/>

ਅਜੀਤ ਡੈਸਕ 23-10-2025

ਤਰਸਿੱਕਾ, 22 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਚਾਰ ਜ਼ੋਨਾ ਦੀ ਮੀਟਿੰਗ ਬੀ. ਡੀ. ਪੀ. ਓ. ਦਫਤਰ ਤਰਸਿਕਾ ਵਿਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ, ਬਲਦੇਵ ਸਿੰਘ ਬੱਗਾ ਦੀ ਅਗਵਾਈ ਹੇਠ ਕੀਤੀ ਗਈ ਤੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 12 ਨਵੰਬਰ ਤੋਂ ਬੀ. ਡੀ. ਪੀ. ਓ. ਦਫਤਰ ਤਰਸਿੱਕਾ ਵਿਖੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ | ਕਿਸਾਨ ਆਗੂਆਂ ਨੇ ਦੱਸਿਆ ਕਿ ਜੁਲਾਈ ਮਹੀਨੇ ਵਿਚ ਤਿੰਨ ਦਿਨ ਧਰਨਾ ਚੱਲਣ ਤੋਂ ਬਾਅਦ ਬੀ. ਡੀ. ਪੀ. ਓ. ਤਰਸਿੱਕਾ ਵਲੋਂ ਮੰਗਾਂ ਨੂੰ ਇਕ ਮਹੀਨੇ ਅੰਦਰ ਅਮਲ ਵਿਚ ਲਿਆਉਣ ਡਾ. ਭਰੋਸਾ ਦਿਵਾਇਆ ਸੀ ਪਰ ਢਾਈ ਮਹੀਨੇ ਬੀਤ ਜਾਣ ਬਾਅਦ ਵੀ ਵਿਕਾਸ ਕਾਰਜਾਂ ਨੂੰ ਕੋਈ ਤਰਜੀਹੀ ਨਹੀਂ ਦਿੱਤੀ ਜਾ ਰਹੀ | ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਤੇ ਹਲਕਾ ਇੰਚਾਰਜ ਵਿਕਾਸ ਲਈ ਮਿਲੀਆਂ ਗ੍ਰਾਂਟਾਂ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਜਮੀਨੀ ਹਕੀਕਤਾਂ ਕੁਝ ਹੋਰ ਬਿਆਨ ਕਰਦੀਆਂ ਹਨ, ਪਿੰਡਾਂ ਦੇ ਛੱਪੜਾਂ ਦਾ ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਪੈ ਰਿਹਾ ਹੈ ਤੇ ਫਿਰਨੀਆਂ ਤੋਂ ਆਵਾਜਾਈ ਬੰਦ ਪਈ ਹੈ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣ ਰਹੇ ਮਜ਼ਦੂਰਾਂ ਦੇ ਮਕਾਨਾਂ ਦੀਆਂ ਕਿਸਤਾਂ ਨਹੀਂ ਮਿਲ ਰਹੀਆਂ, ਨਰੇਗਾ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਨਰੇਗਾ ਦੇ ਬੰਦ ਪਏ ਕੰਮ ਤੁਰੰਤ ਚਲਾਏ ਜਾਣ, ਨਰੇਗਾ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਵੇਂ ਜੌਬ ਕਾਰਡ ਬਣਾਏ ਜਾਣ | ਪਿੰਡਾਂ ਵਿਚ ਲੱਗੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ, ਪਿੰਡਾਂ ਦੇ ਸੀਵਰੇਜ ਦੀ ਸਾਫ ਸਫਾਈ ਕਰਵਾਈ ਅਤੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਿਹਾ | ਇਸ ਮੌਕੇ ਮੀਟਿੰਗ ਵਿਚ ਸ਼ਿਵ ਚਰਨ ਸਿੰਘ, ਮੁਖਤਿਆਰ ਸਿੰਘ ਅਰਜਨ ਮਾਂਗਾ, ਬਲਵਿੰਦਰ ਸਿੰਘ ਕਲੇਰ, ਖਜਾਨ ਸਿੰਘ, ਅਮਰਿੰਦਰ ਸਿੰਘ ਮਾਲੋਵਾਲ, ਸੂਬੇਦਾਰ ਨਿਰੰਜਨ ਸਿੰਘ, ਜੱਬੋਵਾਲ ਬਲਦੇਵ ਸਿੰਘ ਭੰਗੂ, ਰਣਜੀਤ ਸਿੰਘ ਚਾਟੀਵਿੰਡ ਗੁਰਭੇਜ ਸਿੰਘ ਭੀਲੋਵਾਲ ਸੁਖਦੇਵ ਸਿੰਘ ਚਾਟੀਵਿੰਡ, ਬਲਜੀਤ ਸਿੰਘ ਤਰਸਿੱਕਾ, ਨਿਰਮਲ ਸਿੰਘ ਸਿਆਲਕਾ, ਲਵਪ੍ਰੀਤ ਸਿੰਘ ਬੱਗਾ, ਸਰਦੂਲ ਸਿੰਘ ਟਾਹਲੀ ਸਾਹਿਬ, ਕੇਵਲ ਸਿੰਘ ਮੱਤੇਵਾਲ, ਜਤਿੰਦਰ ਸਿੰਘ ਮੱਤਵਾਲ, ਬਲਵਿੰਦਰ ਸਿੰਘ ਸੈਦੂਕੇ, ਹਰਦਿਆਲ ਸਿੰਘ ਕੋਟਖਹਿਰਾ, ਅਮਰੀਕ ਸਿੰਘ ਬੁਲਾਰਾ ਆਦਿ ਦਾ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ <br/> ਅਗਲੀ ਖ਼ਬਰ ਪਿੰਡ ਖਿਆਲਾ ਨੇੜਿਓਾ ਨੌਜਵਾਨ ਦੀ ਭੇਦ ਭਰੀ ਹਾਲਤ 'ਚ ਲਾਸ਼ ਮਿਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।