28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਾਰ ਸੇਵਾ ਦਿੱਲੀ ਵਾਲਿਆਂ ਦੀ ਸੰਪਰਦਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਕਿਸਾਨਾਂ ਦੀ 3 ਹਜ਼ਾਰ ਏਕੜ ਕਣਕ ਬਿਜਾਈ ਦਾ ਕਾਰਜ ਸ਼ੁਰੂ <br/>

ਅਜੀਤ ਡੈਸਕ 24-10-2025
ਗੱਗੋਮਾਹਲ/ਰਮਦਾਸ/ਅਜਨਾਲਾ, 23 ਅਕਤੂਬਰ (ਸੰਧੂ, ਵਾਹਲਾ, ਢਿੱਲੋਂ)-ਕਾਰ ਸੇਵਾ ਸੰਸਥਾ ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਖਾਲਸਾ, ਬਾਬਾ ਫੌਜਾ ਸਿੰਘ ਜੀ, ਬਾਬਾ ਕਰਨੈਲ ਸਿੰਘ ਜੀ, ਬਾਬਾ ਜਗੀਰ ਸਿੰਘ ਜੀ ਦਿੱਲੀ ਵਾਲਿਆਂ ਦੀ ਸੰਪਰਦਾ ਵਲੋਂ ਸਰਹੱਦੀ ਖੇਤਰ ਦੇ ਕਿਸਾਨਾਂ ਜਿਨ੍ਹਾਂ ਦੀ ਹੜ੍ਹ ਵਿਚ ਫਸਲ ਬਰਬਾਦ ਹੋ ਗਈ ਸੀ ਉਨ੍ਹਾਂ ਲਈ ਵੱਡੀ ਰਾਹਤ ਪ੍ਰਦਾਨ ਕਰਦਿਆਂ 3 ਹਜ਼ਾਰ ਏਕੜ ਕਣਕ ਦੀ ਬਿਜਾਈ ਲਈ ਖਾਦ, ਬੀਜ, ਤੇਲ, ਟਰੈਕਟਰ ਸਮੇਤ ਹਰੇਕ ਖੇਤੀ ਸੰਦ ਨਾਲ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਤੱਕ ਪਹੁੰਚ ਕੀਤੀ | ਅੱਜ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਬੀਜ ਨਾਲ ਭਰੇ ਟਰੱਕ ਤੇ ਖੇਤੀ ਸੰਦ ਪਿੰਡਾਂ ਨੂੰ ਰਵਾਨਾ ਕੀਤੇ | ਇਸ ਸਮੇਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਦੇ ਕਾਰਨ ਹੋਈ ਤਬਾਹੀ ਨਾਲ ਫਸਲਾਂ ਦੇ ਬਰਬਾਦ ਹੋਣ ਕਰਕੇ ਕਿਸਾਨੀ ਬਹੁਤ ਪ੍ਰਭਾਵਿਤ ਹੋਈ ਹੈ | ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਉਸ ਦਿਨ ਤੋਂ ਹੀ ਸੰਗਤ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ ਤੇ ਅੱਜ 3 ਹਜ਼ਾਰ ਏਕੜ ਕਣਕ ਦੀ ਬਿਜਾਈ ਦਾ ਜਿੰਮਾ ਲਿਆ ਹੈ | ਬਾਬਾ ਸਵਿੰਦਰ ਸਿੰਘ ਦਿੱਲੀ ਵਾਲਿਆਂ ਨੇ ਕਿਹਾ ਕਿ ਹਰਿਆਣਾ, ਪੰਜਾਬ, ਯੂ.ਪੀ., ਉਤਰਾਖੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ 15 ਗੱਡੀਆਂ ਵਿਚ ਖਾਦ, ਬੀਜ ਭਰ ਕੇ 10 ਪਿੰਡਾਂ ਦੇ ਕਿਸਾਨਾਂ ਦੀ ਕਣਕ ਬਿਜਾਈ ਲਈ ਟਰੈਕਟਰਾਂ ਸਮੇਤ ਖੇਤੀ ਸੰਦਾਂ ਦੇ ਸੰਗਤ ਨੂੰ ਪਹੰੁਚੀ ਹੈ | ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਕਿਹਾ ਕਿ ਸੰਪਰਦਾਵਾਂ ਹੜ੍ਹ ਪੀੜਤ ਲੋਕਾਂ ਲਈ ਦਿਨ ਰਾਤ ਅਣਥੱਕ ਕਾਰਜ ਕਰ ਰਹੇ ਹਨ | ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਗੁਰਿੰਦਰ ਸਿੰਘ ਸਕੱਤਰ ਮਥਰੇਵਾਲ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਭਾਈ ਮਨਜੀਤ ਸਿੰਘ ਸੋਹੀ, ਕਾਰ ਸੇਵਾ ਅਗਵਾਨ ਦੇ ਮੁੱਖੀ ਭਾਈ ਸੁਖਵਿੰਦਰ ਸਿੰਘ ਅਗਵਾਨ, ਭਾਈ ਜੋਧ ਸਿੰਘ ਸਮਰਾ, ਇਕਬਾਲ ਸਿੰਘ ਸੰਧੂ, ਸੰਤ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਸੰਤ ਬਾਬਾ ਚਰਨ ਸਿੰਘ ਗੁਰੂ ਕੇ ਬਾਗ ਵਾਲਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਚੰਦਨ ਸਿੰਘ ਜੀ ਨਾਨਕਪੁਰੀ, ਬਾਬਾ ਕਾਲਾ ਸਿੰਘ ਜੀ ਕੋੜੀਆਲਾ ਘਾਟ ਸਾਹਿਬ, ਬਾਬਾ ਲਖਵੀਰ ਸਿੰਘ ਜੀ ਕਟਾਨਾ ਸਾਹਿਬ, ਬਾਬਾ ਨਿਰਮਲ ਸਿੰਘ ਜੀ ਨੀਮਸਰ, ਬਾਬਾ ਸੁੱਖਾ ਸਿੰਘ ਜੀ, ਬਾਬਾ ਮਨਪ੍ਰੀਤ ਸਿੰਘ ਜੀ ਮੁਕਤਸਰ, ਬਾਬਾ ਅਜੈਬ ਸਿੰਘ ਮਾਨਸਾ, ਬਾਬਾ ਪ੍ਰੀਤਮ ਸਿੰਘ ਜੀ, ਸੰਤੋਖ ਸਿੰਘ ਰੰਧਾਵਾ, ਸਲਵਿੰਦਰ ਸਿੰਘ ਕਲਸੀ, ਸੁੱਚਾ ਸਿੰਘ ਜੀ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਕੋਟ ਗੁਰਬਖਸ਼, ਡਾ. ਜੱਸੜ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸਾਬਕਾ ਸਰਪੰਚ ਚਰਨਜੀਤ ਸਿੰਘ ਅਵਾਣ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸਰਹੱਦੀ ਪਿੰਡ ਕੱਕੜ ਕਲਾਂ ਤੋਂ ਪਿਸਟਲ, ਮੈਗਜ਼ੀਨ ਤੇ ਜ਼ਿੰਦਾ ਰੌਂਦ ਬਰਾਮਦ <br/> ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।