24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਰਕਾਰੀ ਸੀ: ਸੈਕੰ: ਸਕੂਲ ਨਾਗਕਲਾਂ ਵਿਖੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕਬੱਡੀ ਦੀ ਜੇਤੂ ਟੀਮ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 01-11-2025
ਮਜੀਠਾ, 31 ਅਕਤੂਬਰ (ਜਗਤਾਰ ਸਿੰਘ ਸਹਿਮੀ)- ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ ਵਿਖੇ ਅੱਜ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਕੂਲ ਦੀ ਜੇਤੂ ਕਬੱਡੀ ਟੀਮ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਮੈਡਲ ਤੇ ਸ਼ੀਲਡ ਦੇ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਸਕੂਲ ਪਿ੍ੰਸੀਪਲ ਵਰੁਣ ਕੁਮਾਰ ਦੀ ਅਗਵਾਈ ਵਿਚ ਕਰਵਾਏ ਸਮਾਗਮ ਵਿਚ ਸੀਨੀਅਰ ਅਧਿਆਪਕ ਜਸਦੀਪ ਸਿੰਘ ਅਤੇ ਰਾਮ ਸਿੰਘ, ਜਗਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸ਼ੀਲਡ ਤੇ ਯਾਦਗਾਰੀ ਮੈਡਲ ਤਕਸੀਮ ਕੀਤੇ |
ਜੇਤੂ ਟੀਮ ਵਿਚ ਸ਼ਾਮਲ ਵਿਦਿਆਰਥੀਆਂ ਵਿਚ ਕਰਮਜੀਤ ਸਿੰਘ, ਬਿਕਰਮਜੀਤ ਸਿੰਘ, ਅਬੀ, ਸਾਹਿਲਪ੍ਰੀਤ ਸਿੰਘ, ਪਿ੍ੰਸ, ਇੰਦਰ, ਸੁਨੀਲ, ਅਰਸ਼, ਮਨੀ, ਇੰਦਰਜੀਤ ਸਿੰਘ, ਨਿੱਕਾ, ਕਾਲਾ, ਸਨੀ, ਆਕਾਸ਼, ਹਨੀ, ਰਾਜਬੀਰ, ਕਰਨਦੀਪ, ਸਲੀਮ, ਕਿ੍ਸ਼ਨਾ, ਗੁਰਜਾਪ, ਵੰਸ਼, ਤਨਵੀਰ, ਗੁਰਬਖਸ਼ੀਸ, ਵਿਸ਼ਾਲ, ਸਹਿਜਪਾਲ ਤੇ ਹੋਰ ਖਿਡਾਰੀ ਸ਼ਾਮਲ ਸਨ | ਇਨ੍ਹਾਂ ਵਿਦਿਆਰਥੀਆਂ ਨੇ ਪੰਡੋਰੀ ਵੜੈਚ ਵਿਖੇ ਹਾਲ ਹੀ ਵਿਚ ਕਰਵਾਏ ਗਏ ਕਬੱਡੀ ਮੁਕਾਬਲਿਆਂ ਵਿਚ ਨੌਸ਼ਹਿਰਾ ਤੇ ਨੰਗਲੀ ਦੀਆਂ ਟੀਮਾਂ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ | ਸਮੂਹ ਅਧਿਆਪਕਾਂ ਨੇ ਵੀ ਕੋਚ ਲਵਪ੍ਰੀਤ ਸਿੰਘ ਤੇ ਟੀਮ ਦੀ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਸੋਹੀਆਂ ਖੁਰਦ 'ਚ ਕਿਸਾਨ ਖੇਤੀ ਦਿਵਸ ਨੂੰ ਸਮਰਪਿਤ ਕੈਂਪ <br/> ਅਗਲੀ ਖ਼ਬਰ 11 ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮਿ੍ਤਸਰ ਵਲੋਂ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਦੀ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।