22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ਼ਹੀਦ ਭਗਤ ਸਿੰਘ ਸਕੂਲ 'ਚ ਫੂਡ ਮੇਲਾ ਲਗਾਇਆ

ਅਜੀਤ ਡੈਸਕ 05-11-2025
ਚੋਗਾਵਾਂ, 4 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਲੋਪੋਕੇ ਵਿਖੇ ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਫੂਡ ਮੇਲਾ ਲਗਾਇਆ ਗਿਆ | ਜਿਸ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਚੇਚੇ ਤੌਰ 'ਤੇ ਭਾਗ ਲਿਆ | ਵਿਦਿਆਰਥੀਆਂ ਵਲੋਂ ਅੱਗ ਰਹਿਤ ਪਕਵਾਨ, ਜਿਸ ਵਿਚ ਕੇਕ, ਦੁੱਧ ਸੋਡਾ, ਸ਼ਰਬਤ, ਸ਼ਰਦਾਈ, ਬੇਲ ਪੂਰੀ, ਓਰੀਓ ਸ਼ੇਕ, ਕੋਲਡ ਕੌਫੀ, ਪੇਸਟੀ, ਚਿਪਸ, ਕੁਰਕਰੇ, ਰੈਸਪੀ, ਜਲ ਜ਼ੀਰਾ, ਫਰੂਟ ਚਾਟ, ਸਲਾਦ, ਸੈਂਡਵਿਚ, ਬਰੈੱਡ ਜੈਮ, ਪੁਦੀਨੇ ਦੀ ਚਟਨੀ ਸਮੇਤ ਵੱਖ-ਵੱਖ ਪਕਵਾਨ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰੀਤਮ ਸਿੰਘ ਨੇ ਸਿੱਖਿਆ ਵਿਭਾਗ ਵਲੋਂ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਤੇ ਹੱਥੀਂ ਕਿਰਤ ਕਰਨ ਵਿਚ ਮੀਲ ਪੱਥਰ ਸਾਬਤ ਹੁੰਦੇ ਹਨ | ਇਸ ਮੌਕੇ ਪਿ੍ੰ: ਰਮਨਦੀਪ ਕੌਰ, ਮੈਡਮ ਗੁਰਦੀਸ਼ ਕੌਰ, ਮੈਡਮ ਦਵਿੰਦਰ ਕੌਰ, ਮੈਡਮ ਸੁਖਵਿੰਦਰ ਕੌਰ, ਮੈਡਮ, ਹਰਪ੍ਰੀਤ ਕੌਰ, ਮੈਡਮ ਬਲਵਿੰਦਰ ਕੌਰ ਸਮੇਤ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਅਜਨਾਲਾ ਵਲੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਸਮੱਗਰੀ ਵੰਡੀ ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਫਦ ਜਸਵੀਰ ਸਿੰਘ ਗੜ੍ਹੀ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।