ਬਾਬਾ ਬਕਾਲਾ ਸਾਹਿਬ, 4 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਦੀਪਸਿਮਰਨ ਸਿੰਘ-ਭਾਈ ਬਲਜਿੰਦਰ ਸਿੰਘ ਗਹਿਰੀ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਬਾਬਾ ਨਾਮਦੇਵ ਜੀ ਦੇ ਜੀਵਨ 'ਤੇ ਰੋਸ਼ਨੀ ਪਾਈ, ਉਥੇ ਸੰਗਤਾਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਐਡੀਸ਼ਨਲ ਮੈਨੇਜਰ ਬਲਜੀਤ ਸਿੰਘ ਕੰਗ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਅਮਰਜੀਤ ਸਿੰਘ ਅਕਾਊਟੈਂਟ, ਜਰਮਨਜੀਤ ਸਿੰਘ ਜਲਾਲ ਉਸਮਾ, ਜ: ਹਰਭਿੰਦਰ ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਕੰਗ ਸਰਾਂ, ਤੇਜਿੰਦਰ ਸਿੰਘ ਬੱਲ ਸਠਿਆਲਾ, ਜਗਤਾਰ ਸਿੰਘ ਬਹਾਦਰਪੁਰ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਰਣਜੀਤ ਸਿੰਘ, ਜਸਵਿੰਦਰ ਸਿੰਘ ਕਾਲਾ, ਪ੍ਰਭਸਿਮਰਨ ਸਿੰਘ, ਮੰਗਦੀਪ ਸਿੰਘ, ਲੱਖਾ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ ਪੱਡਾ, ਹਰਪ੍ਰੀਤ ਸਿੰਘ ਆਨੰਦ, ਮਨਜਿੰਦਰ ਸਿੰਘ ਭੁੱਲਰ, ਲਖਵਿੰਦਰ ਸਿੰਘ ਆਦਿ ਮੌਜੂਦ ਸਨ |