ਬਾਬਾ ਬਕਾਲਾ ਸਾਹਿਬ, 3 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ (ਰਜਿ:) ਪੰਜਾਬ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਚੋਂ ਵਧੀਆ ਨੰਬਰ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਅੱਜ ਪਿੰਡ ਬੋਲੇਵਾਲ 'ਚ ਧਾਰਮਿਕ ਪ੍ਰੀਖਿਆ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ ਐੱਮ. ਏ. ਨੇ ਦੱਸਿਆ ਕਿ ਧਾਰਮਿਕ ਪ੍ਰੀਖਿਆ ਵਿਚ 60 ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ | ਤਿੰਨ ਗਰੁੱਪਾਂ ਵਿਚ ਲਈ ਪ੍ਰੀਖਿਆ ਵਿਚ ਬੱਚਿਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ, ਇਸੇ ਹੀ ਪਿੰਡ ਬੋਲੇਵਾਲ ਦੇ ਬੱਚੇ ਗੁਰਜਸ਼ਨਜੀਤ ਸਿੰਘ ਨੇ ਸਾਈਕਲ ਇਨਾਮ ਵਿਚ ਪ੍ਰਾਪਤ ਕੀਤਾ ਸੀ, ਅੱਜ ਬਾਕੀ ਇਨਾਮਾਂ ਵਿਚ ਕੋਮਲਪ੍ਰੀਤ ਕੌਰ ਨੇ ਸਮਾਰਟ ਵਾਚ ਜਿੱਤੀ ਹੈ, ਪਵਨਦੀਪ ਕੌਰ, ਸ਼ੁਭਨੀਤ ਕੌਰ, ਗੁਰਸਿਮਰਨ ਸਿੰਘ ਬੱਚਿਆਂ ਨੇ ਸਕੂਲ ਬੈਗ ਅਤੇ ਦਸਤਾਰਾਂ ਪ੍ਰਾਪਤ ਕੀਤੀਆਂ, ਛੋਟੇ ਬੱਚਿਆਂ ਨੂੰ ਟਿਫਨ ਅਤੇ ਪਾਣੀ ਵਾਲੀਆਂ ਬੋਤਲਾਂ ਇਨਾਮਾਂ ਵਿਚ ਦਿੱਤੀਆਂ ਗਈਆਂ, ਬਾਕੀ ਸਾਰੇ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰਡ ਬੋਲੇਵਾਲ ਦੀਆਂ ਸੰਗਤਾਂ ਵਲੋਂ ਵੀ ਸਿੱਖ ਜੀਵਨ ਜਾਚ ਸੰਸਥਾ ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐੱਮ. ਏ. ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਿੱਖ ਜੀਵਨ ਜਾਚ ਸੰਸਥਾ ਦੀ ਸਮੁੱਚੀ ਟੀਮ ਤੋਂ ਇਲਾਵਾ ਹੈੱਡ ਗ੍ਰੰਥੀ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ, ਮਾਸਟਰ ਬਲਬੀਰ ਸਿੰਘ, ਉੱਤਮਜੀਤ ਸਿੰਘ, ਕੁਲਵੰਤ ਸਿੰਘ ਰੰਧਾਵਾ, ਮਨਜੀਤ ਸਿੰਘ ਠੁਕਰਾਲ, ਮਨਪ੍ਰੀਤ ਸਿੰਘ ਭੁੱਲਰ, ਚੈਂਚਲ ਸਿੰਘ ਗਗਨ ਪੈਲੇਸ ਵਾਲੇ, ਗੁਰਜੰਟ ਸਿੰਘ ਪੱਡਿਆਣਾ, ਅਜੀਤ ਸਿੰਘ, ਬਲਜੀਤ ਸਿੰਘ, ਡਾ: ਹਰਪਾਲ ਸਿੰਘ, ਸਿਮਰਨਜੀਤ ਕੌਰ, ਪਵਨਦੀਪ ਕੌਰ ਨਾਲ ਸੰਗਤਾਂ ਹਾਜ਼ਰ ਸਨ |