15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਲਾਕ ਸੰਮਤੀ ਚੋਣਾਂ ਲਈ ਮਜੀਠਾ ਜ਼ੋਨ ਤੋਂ ਦੂਸਰੇ ਦਿਨ 16 ਨਾਮਜ਼ਦਗੀਆਂ ਦਾਖ਼ਲ <br/>

ਅਜੀਤ ਡੈਸਕ 04-12-2025
ਮਜੀਠਾ, 3 ਦਸੰਬਰ (ਮਨਿੰਦਰ ਸਿੰਘ ਸੋਖੀ)-ਪੰਚਾਇਤ ਸੰਮਤੀ ਚੋਣ ਲਈ ਨਾਮਜ਼ਦਗੀਆਂ ਦਾ ਅੱਜ ਦੂਸਰਾ ਦਿਨ ਸੀ ਮਜੀਠਾ ਜ਼ੋਨ ਅਧੀਨ ਪੰਚਾਇਤ ਸੰਮਤੀ ਚੋਣਾਂ ਲਈ ਅੱਜ ਦੂਸਰੇ ਦਿਨ 16 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ | ਰਿਟਰਨਿੰਗ ਅਫਸਰ ਖੁਸ਼ਦਿਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਾਇਤ ਸੰਮਤੀ ਮਜੀਠਾ ਨੂੰ ਦੋ ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਮਜੀਠਾ ਅਤੇ ਮਜੀਠਾ-2 ਆਉਂਦੇ ਹਨ | ਮਜੀਠਾ ਵਿਚ 18 ਪੰਚਾਇਤ ਸੰਮਤੀਆਂ ਅਤੇ ਮਜੀਠਾ-2 ਵਿਚ 15 ਪੰਚਾਇਤ ਸੰਮਤੀਆਂ ਹਨ | ਅੱਜ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਵਿਚ ਮਜੀਠਾ ਜ਼ੋਨ ਵਿਚ ਕੋਟਲਾ ਗੁੱਜਰਾਂ ਔਰਤ ਜਨਰਲ ਦੇ 2, ਵਡਾਲਾ ਵੀਰਮ ਤੋਂ ਇੱਕ, ਗਾਲੋਵਾਲੀ ਤੋਂ ਅਨੁਸੂਚਿਤ ਜਾਤੀ ਇਸਤਰੀ ਇੱਕ, ਅਠਵਾਲ ਅਨੁਸੂਚਿਤ ਜਾਤੀ ਇੱਕ, ਜਲਾਲਪੁਰਾ ਇੱਕ, ਟਰਪਈ ਅਨੁਸੂਚਿਤ ਜਾਤੀ ਇੰ: ਦੋ, ਵਰਿਆਮ ਨੰਗਲ ਅਨੁਸੂਚਿਤ ਜਾਤੀ ਇਸਤਰੀ ਇੱਕ, ਅਜਾਇਬਵਾਲੀ ਇਸਤਰੀ ਇੱਕ ਅਤੇ ਕੱਥੂਨੰਗਲ ਤੋਂ ਇੱਕ, ਕੱਥੂਨੰਗਲ ਇੱਕ ਨਾਗ ਕਲਾਂ ਅਨੁਸੂਚਿਤ ਜਾਤੀ ਇੱਕ, ਇਸ ਤਰ੍ਹਾਂ ਮਜੀਠਾ ਤੋਂ ਕੁਲ 12 ਉਮੀਦਵਾਰਾਂ ਨੇ ਅਤੇ ਮਜੀਠਾ-2 ਤੋਂ ਚਵਿੰਡਾ ਦੇਵੀ ਅਨੁਸੂਚਿਤ ਜਾਤੀ ਇੱਕ, ਤਲਵੰਡੀ ਦਸੌਂਧਾ ਸਿੰਘ ਇਸਤਰੀ ਦੋ, ਉਦੋਕੇ ਕਲਾਂ ਅਨੁਸੂਚਿਤ ਜਾਤੀ ਇਸਤਰੀ ਇਕ ਕੁਲ ਚਾਰ ਉਮੀਦਵਾਰਾਂ ਨੇ ਕਾਗਜ਼ ਭਰੇ | ਇਸ ਤਰ੍ਹਾਂ ਅੱਜ ਕੁਲ 16 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ | ਗੱਲਬਾਤ ਕਰਦਿਆਂ ਰਿਟਰਨਿੰਗ ਅਫਸਰ ਖੁਸ਼ਦਿਲ ਸਿੰਘ ਨੇ ਦੱਸਿਆ ਕਿ ਅੱਜ 4 ਦਸੰਬਰ ਨੂੰ ਪੇਪਰ ਭਰਨ ਦਾ ਆਖ਼ਰੀ ਦਿਨ ਹੈ ਅਤੇ ਬਾਕੀ ਰਹਿੰਦੇ ਉਮੀਦਵਾਰ ਆਖ਼ਰੀ ਦਿਨ ਪੇਪਰ ਭਰਨਗੇ | 5 ਦਸੰਬਰ ਨੂੰ ਪੜਤਾਲ ਦਾ ਦਿਨ ਹੈ ਅਤੇ 6 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਦਿਨ ਹੈ |

ਪਿਛਲੀ ਖ਼ਬਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'ਆਪ' ਉਮੀਦਵਾਰ ਵਿਰੋਧੀਆਂ ਨੂੰ ਕਰਨਗੇ ਚਿੱਤ-ਧਾਲੀਵਾਲ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।