15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਹਰਭਜਨ ਸਿੰਘ ਈ.ਟੀ.ਓ. ਨੇ ਰਜਵੰਤ ਕੌਰ ਉਦੋ ਨੰਗਲ ਨੂੰ ਬਲਾਕ ਸੰਮਤੀ ਚੋਣ ਲੜਨ ਲਈ ਦਿੱਤੀ ਹਰੀ ਝੰਡੀ

ਅਜੀਤ ਡੈਸਕ 06-12-2025
ਚੌਂਕ ਮਹਿਤਾ, 5 ਦਸੰਬਰ (ਜਗਦੀਸ਼ ਸਿੰਘ ਬਮਰਾਹ-ਪਿੰਡ ਉਦੋ ਨੰਗਲ ਦੇ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਬਲਜੀਤ ਸਿੰਘ ਚਾਹਲ ਦੀ ਧਰਮ ਪਤਨੀ ਸ਼੍ਰੀਮਤੀ ਰਜਵੰਤ ਕੌਰ ਚਾਹਲ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਬਲਾਕ ਸੰਮਤੀ ਜ਼ੋਨ ਮਹਿਤਾ ਚੌਂਕ ਤੋਂ ਚੋਣ ਲੜਨ ਲਈ ਹਰੀ ਝੰਡੀ ਦਿੱਤੀ ਗਈ ਹੈ | ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਕਿਹਾ ਕਿ ਬਲਜੀਤ ਸਿੰਘ ਚਾਹਲ ਵਰਗੇ ਵਰਕਰ ਜੋ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਦੀ ਧਰਮ ਪਤਨੀ ਨੂੰ ਜਿਤਾ ਕੇ ਉਨ੍ਹਾਂ ਦਾ ਮਾਣ ਸਨਮਾਨ ਕਰਨਾ ਆਮ ਆਦਮੀ ਪਾਰਟੀ ਦੀ ਦਿਲੀ ਇੱਛਾ ਹੈ | ਇਸ ਮੌਕੇ ਮਹਿਤਾ ਚੌਂਕ ਦੇ ਸਰਪੰਚ ਸ਼੍ਰੀ ਅਜੈ ਕੁਮਾਰ ਗਾਂਧੀ, ਚੇਅਰਮੈਨ ਗੁਰਵਿੰਦਰ ਸਿੰਘ, ਗੁਰਜਿੰਦਰ ਸਿੰਘ ਕੁਹਾਟ ਵਿੰਡ, ਜਥੇਦਾਰ ਅਮਰਜੀਤ ਸਿੰਘ ਭੋਲਾ, ਸਰਪੰਚ ਮਨਜੀਤ ਸਿੰਘ, ਸਰਪੰਚ ਬਲਜੀਤ ਸਿੰਘ ਸੈਦੋਕੇ, ਹਰਪ੍ਰੀਤ ਸਿੰਘ ਦੀਪੂ, ਜਰਮਨਜੀਤ ਸਿੰਘ ਰੰਧਾਵਾ, ਬੌਬੀ ਚੂੰਘ ਆਦਿ ਨੇ ਸ: ਈ. ਟੀ. ਓ. ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਆਪਣੇ ਪਿੰਡਾਂ ਵਿਚੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਾਰੀਆਂ ਸੀਟਾਂ ਪਾਰਟੀ ਦੀ ਝੋਲੀ ਵਿਚ ਪਾਉਣਗੇ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੰਮਤੀ ਉਮੀਦਵਾਰ ਸਰਬਜੀਤ ਕੌਰ ਨੰਗਲ ਦੇ ਹੱਕ 'ਚ ਚੋਣ ਪ੍ਰਚਾਰ ਦਾ ਵਜਾਇਆ ਬਿਗਲ ਅਗਲੀ ਖ਼ਬਰ ਨੌਜਵਾਨਾਂ 'ਚ ਨਸ਼ਿਆਂ ਦੇ ਵਧ ਰਹੇ ਰੁਝਾਨ ਕਾਰਨ ਮਾਪੇ ਚਿੰਤਤ-ਐਡਵੋਕੇਟ ਬਾਠ, ਐਡਵੋਕੇਟ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।