15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿੰਡ ਨਰੰਗਪੁਰ ਵਿਖੇ ਕਾਂਗਰਸੀ ਵਰਕਰਾਂ ਨੇੇ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਸ਼ਮੂਲੀਅਤ

ਅਜੀਤ ਡੈਸਕ 06-12-2025
ਬਾਬਾ ਬਕਾਲਾ ਸਾਹਿਬ, 5 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਬਲਾਕ ਸੰਮਤੀ ਜ਼ੋਨ ਬੁਤਾਲਾ ਦੇ ਪਿੰਡ ਨਰੰਗਪੁਰ ਵਿਖੇ ਸ: ਜਗਤਾਰ ਸਿੰਘ ਦੇ ਘਰ ਅਹਿਮ ਮੀਟਿੰਗ ਜਥੇ. ਬਲਜੀਤ ਸਿੰਘ ਜਲਾਲ ਉਸਮਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬਲਾਕ ਸੰਮਤੀ ਜ਼ੋਨ ਬੁਤਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਗਤਾਰ ਸਿੰਘ ਜੱਗੀ, ਲਵਪ੍ਰੀਤ ਸਿੰਘ ਪੰਚ, ਮੰਗਲ ਸਿੰਘ, ਅਮਰਜੀਤ ਸਿੰਘ ਮੈਂਬਰ, ਗੰਗਾ ਸਿੰਘ, ਹਰਜੀਤ ਸਿੰਘ, ਬੱਬੂ ਸਿੰਘ, ਸ਼ੇਰਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣ ਦਾ ਅਹਿਦ ਲਿਆ ਅਤੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ | ਜਥੇ. ਜਲਾਲ ਉਸਮਾ ਨੇ ਜੀ ਆਇਆਂ ਕਹਿੰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਉਕਤ ਵੀਰਾਂ ਨੇ ਸਾਡੇ ਨਾਲ ਚੱਲਣ ਦਾ ਵਧੀਆ ਫ਼ੈਸਲਾ ਲਿਆ ਹੈ, ਅਸੀਂ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਾਰਟੀ ਵਿਚ ਇਨ੍ਹਾਂ ਦਾ ਪੂਰਾ ਮਾਣ ਸਤਿਕਾਰ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਹਰ ਵਰਗ ਦੇ ਲੋਕ ਭਾਵੇਂ ਮੁਲਾਜ਼ਮ ਹੋਣ ਵਪਾਰੀ ਹੋਣ, ਕਿਸਾਨ, ਮਜ਼ਦੂਰ ਹੋਣ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ | ਅਖੌਤੀ ਇਨਕਲਾਬੀ ਧੱਕੇਸ਼ਾਹੀਆਂ ਕਰਕੇ ਲੋਕਤੰਤਰ ਦਾ ਗਲਾ ਘੁੱਟ ਰਹੇ ਹਨ 2027 ਵਿਚ ਲੋਕ ਇਨ੍ਹਾਂ ਦਾ ਭੋਗ ਪਾਉਣ ਲਈ ਪੱਬਾਂ ਭਾਰ ਹੋਏ ਹਨ | ਉਨ੍ਹਾਂ ਇਸ ਜ਼ੋਨ ਤੋਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਮੀਤ ਕੌਰ ਧਰਮ ਪਤਨੀ ਸ: ਗੁਰਮੀਤ ਸਿੰਘ ਸਾਬਕਾ ਸਰਪੰਚ ਬੁਤਾਲਾ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਬਲਜਿੰਦਰ ਸਿੰਘ ਪੱਪੂ, ਰਵੀ ਸਿੰਘ ਮੈਂਬਰ, ਯਾਦਵਿੰਦਰ ਸਿੰਘ ਸਾਹਬੀ ਸਾ: ਸਰਪੰਚ, ਸ: ਬਲਤੇਜ ਸਿੰਘ, ਸੁਖਵਿੰਦਰ ਸਿੰਘ ਪੀ. ਏ. ਸਰਪੰਚ ਬੁਤਾਲਾ, ਗਿਆਨ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ, ਹਰਵਿੰਦਰ ਸਿੰਘ ਫੌਜੀ, ਜਗਜੀਤ ਸਿੰਘ ਜੱਗੀ, ਚਰਨਜੀਤ ਸਿੰਘ ਚੰਨਾ, ਗਗਨਦੀਪ ਸਿੰਘ, ਲਖਵਿੰਦਰ ਸਿੰਘ (ਤਿੰਨੇ ਮੈਂਬਰ ਪੰਚਾਇਤ) ਵੀ ਮੌਜੂਦ ਸਨ |
ਪਿਛਲੀ ਖ਼ਬਰ ਵੋਟਰਾਂ ਦਾ ਫਤਵਾ ਲੈ ਕੇ ਬਲਾਕ ਸੰਮਤੀ ਚੋਣਾਂ ਜਿੱਤਾਂਗਾ-ਯੋਧਾ ਖੁਜਾਲਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸੰਮਤੀ ਉਮੀਦਵਾਰ ਸਰਬਜੀਤ ਕੌਰ ਨੰਗਲ ਦੇ ਹੱਕ 'ਚ ਚੋਣ ਪ੍ਰਚਾਰ ਦਾ ਵਜਾਇਆ ਬਿਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।