25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਜ਼ੋਨ ਗੌਂਸਾਬਾਦ ਤੋਂ ਜੇਤੂ 'ਆਪ' ਦੇ ਦਲਬੀਰ ਸਿੰਘ ਵਡਾਲਾ ਦਾ ਸਨਮਾਨ

ਅਜੀਤ ਡੈਸਕ 21-12-2025
ਰਾਮ ਤੀਰਥ, 20 ਦਸੰਬਰ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਬਲਾਕ ਸੰਮਤੀ ਜੋਨ 17 ਗੌਸਾਬਾਦ ਤੋਂ 916 ਵੋਟਾਂ ਲੈ ਕੇ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਵਡਾਲਾ ਦਾ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਅਤੇ ਬਲਾਕ ਪ੍ਰਧਾਨ ਹਰਦੇਵ ਸਿੰਘ ਗੌਂਸਾਬਾਦ, ਪਿੰਡ ਧੌਲ ਕਲਾਂ ਦੇ ਸਰਪੰਚ ਧਰਮਿੰਦਰ ਸਿੰਘ ਸ਼ਾਹ, ਜਗਰੂਪ ਸਿੰਘ ਸੰਧੂ ਸਰਪੰਚ ਕੋਟਲਾ ਦਲ ਸਿੰਘ, ਸਰਪੰਚ ਮਦਨ ਸਿੰਘ ਵਡਾਲਾ, ਰਜਵੰਤ ਸਿੰਘ ਵਡਾਲਾ, ਬਲਜੀਤ ਸਿੰਘ ਬਲਾਕ ਪ੍ਰਧਾਨ, ਦਿਲਬਾਗ ਸਿੰਘ, ਹਰਪਾਲ ਸਿੰਘ, ਕਰਨਬੀਰ ਸਿੰਘ ਢੀਂਗਰਾ ਕਲੋਨੀ ਆਦਿ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੈਮਲ ਸਿੰਘ ਵਡਾਲਾ ਅਤੇ ਭਾਜਪਾ ਦੇ ਉਮੀਦਵਾਰ ਕੁਲਦੀਪ ਸਿੰਘ ਹੈਪੀ ਮਾਹਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ |
ਪਿਛਲੀ ਖ਼ਬਰ ਸਿਡਾਨਾ ਇੰਟਰਨੈਸ਼ਨਲ ਸਕੂਲ ਜੈਮ ਆਫ ਸਹੋਦਿਆ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ 2027 ਦੀਆਂ ਚੋਣਾਂ 'ਚ ਮੁੱਖ ਨਿਸ਼ਾਨਾ ਅਕਾਲੀ ਸਰਕਾਰ ਬਣਾ ਕੇ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣਾ-ਲੋਪੋਕੇ ਚੋਣਾਂ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।