12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਫਲਾਇੰਗ ਅਫ਼ਸਰ ਗੁਰਮੁਖ ਸਿੰਘ ਦਾ ਸਵਾਗਤ <br/>

ਅਜੀਤ ਡੈਸਕ 24-12-2025
ਨਵਾਂ ਪਿੰਡ, 23 ਦਸੰਬਰ (ਜਸਪਾਲ ਸਿੰਘ)-ਭਾਰਤੀ ਹਵਾਈ ਫੌਜ 'ਚ ਫਲਾਇੰਗ ਅਫ਼ਸਰ ਬਣੇ ਰਸੂਲਪੁਰ ਕਲਾਂ ਵਾਸੀ ਕਿਸਾਨ ਪੁੱਤਰ ਗੁਰਮੁਖ ਸਪੁੱਤਰ ਹੀਰਾ ਸਿੰਘ/ਜਗਰੂਪ ਕੌਰ ਦੇ ਸਨਮਾਨ 'ਚ ਪਰਿਵਾਰ ਵਲੋਂ ਰੱਖੇ ਗਏ ਪ੍ਰੋਗਰਾਮ ਮੌਕੇ ਸਥਾਨਕ ਵਾਸੀਆਂ ਤੇ ਉਸਦੇ ਸਾਕ ਸੰਬੰਧੀਆਂ ਵਲੋਂ ਢੋਲ ਢਮੱਕੇ ਨਾਲ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਥਾਨਕ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਵਿਖੇ ਸ਼ੁਕਰਾਨੇ ਵਜੋਂ ਪਰਿਵਾਰ ਸਮੇਤ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਗੁਰਮੁਖ ਸਿੰਘ ਤੇ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਡਾ. ਬਲਜੀਤ ਸਿੰਘ ਬਿੱਲਾ, ਗੁਲਜ਼ਾਰ ਸਿੰਘ, 'ਆਪ' ਆਗੂ ਮੇਜਰ ਸਿੰਘ, ਹੀਰਾ ਸਿੰਘ, ਸਰਦਾਰਾ ਸਿੰਘ, ਸੂਬੇਦਾਰ ਕੇਵਲ ਸਿੰਘ, ਸਾਕ ਸੰਬੰਧੀ ਤੇ ਵੱਡੀ ਗਿਣਤੀ 'ਚ ਸਥਾਨਕ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਰਜੇਸ਼ ਸ਼ਰਮਾ ਡੀ.ਈ.ਓ. ਸੈਕੰਡਰੀ ਵਲੋਂ ਵੱਖ-ਵੱਖ ਸਕੂਲਾਂ ਦਾ ਦੌਰਾ <br/> ਅਗਲੀ ਖ਼ਬਰ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।