11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਮਜੀਠਾ ਵਿਖੇ ਸ਼ਹੀਦੀ ਸਮਾਗਮ 26 ਨੂੰ

ਅਜੀਤ ਡੈਸਕ 24-12-2025
ਮਜੀਠਾ, 23 ਦਸੰਬਰ (ਮਨਿੰਦਰ ਸਿੰਘ ਸੋਖੀ)-ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਮਜੀਠਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ 7ਵਾਂ ਸਾਲਾਨਾ ਸ਼ਹੀਦੀ ਸਮਾਗਮ 26 ਦਸੰਬਰ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਾਇਆ ਜਾ ਰਿਹਾ ਹੈ | ਸਮਾਗਮਾਂ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗਰੰਥੀ ਸਿੰਘ ਭਾਈ ਕੁਲਦੀਪ ਸਿੰਘ ਨੇ ਦੱਸਿਆ ਕਿ 16 ਦਸੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀਵਾਰ ਪਾਠ ਆਰੰਭ ਹੋਣਗੇ ਅਤੇ 26 ਦਸੰਬਰ ਨੂੰ ਇਨ੍ਹਾਂ ਲੜੀਵਾਰ ਪਾਠਾਂ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮਹਾਨ ਸ਼ਹੀਦੀ ਸਮਾਗਮ ਆਰੰਭ ਹੋਵੇਗਾ | ਜਿਸ ਵਿਚ ਸਵੇਰੇ 10 ਵਜੇ ਭਾਈ ਅਮਨਦੀਪ ਸਿੰਘ ਦਾ ਰਾਗੀ ਜਥਾ, 11 ਵਜੇ ਕਥਾਵਾਚਕ ਬਾਬਾ ਦਿਲਬਾਗ ਸਿੰਘ, 12 ਵਜੇ ਭਾਈ ਹਰਪ੍ਰੀਤ ਸਿੰਘ ਭੋਮਾ ਦਾ ਕਵੀਸ਼ਰੀ ਜਥਾ ਅਤੇ ਇਕ ਵਜੇ ਭਾਈ ਗੁਰਸੇਵਕ ਸਿੰਘ ਗੁਰਦੁਆਰਾ ਰਾਮਸਰ ਸਾਹਿਬ ਵਾਲਿਆਂ ਦਾ ਰਾਗੀ ਜਥਾ ਮਨੋਹਰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ | ਉਨ੍ਹਾਂ ਦੇ ਦੱਸਣ ਅਨੁਸਾਰ ਸਮਾਗਮਾਂ 'ਚ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲੇ ਅਤੇ ਗਿਆਨੀ ਤੇਜਬੀਰ ਸਿੰਘ ਖਾਲਸਾ ਦਮਦਮੀ ਟਕਸਾਲ ਵਾਲੇ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰਨਗੇ |
ਪਿਛਲੀ ਖ਼ਬਰ ਭਜਨ ਸਿੰਘ ਸਿੰਗਾਪੁਰ ਵਲੋਂ ਬਲਾਕ ਪ੍ਰਧਾਨ ਤੇ ਸੰਮਤੀ ਮੈਂਬਰ ਸਰਵਣ ਸਿੰਘ ਬਲਸਰਾਂ ਸਨਮਾਨਿਤ ਅਗਲੀ ਖ਼ਬਰ ਲੈਫਟੀਨੈਂਟ ਭਰਤੀ ਹੋ ਕੇ ਗੁਰਕੀਰਤ ਸਿੰਘ ਦਾ ਬਾਬਾ ਬਕਾਲਾ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।