11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਿਆਲਕਾ ਦਾ ਆਪ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ 'ਤੇ ਸਨਮਾਨ

ਅਜੀਤ ਡੈਸਕ 24-12-2025

ਕੱਥੂਨੰਗਲ, 23 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਦੇ ਪਿੰਡਾਂ 'ਚ ਕਰਵਾਏ ਵਿਕਾਸ ਕਾਰਜਾਂ ਸਦਕਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਿਸ ਵਿਚ ਜੋਨ ਕੱਥੂਨੰਗਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੁਸਨਪ੍ਰੀਤ ਸਿੰਘ ਸਿਆਲਕਾ ਪੁੱਤਰ ਤਰਸੇਮ ਸਿੰਘ ਸਿਆਲਕਾ ਦੇ ਜਿੱਤਣ ਅਤੇ ਪਿੰਡ ਕੱਥੂਨੰਗਲ ਖੁਰਦ ਤੋਂ ਸੇਵਾਮੁਕਤ ਥਾਣੇਦਾਰ ਹਰਜਿੰਦਰ ਸਿੰਘ ਭੰਗੂ ਦੀ ਮਿਹਨਤ ਸਦਕਾ 15 ਸਾਲ ਬਾਅਦ ਆਪ ਨੂੰ 54 ਵੋਟਾਂ ਦੀ ਲੀਡ ਮਿਲੀ ਹੈ ਜਿਸ ਕਰਕੇ ਅੱਜ ਉਨ੍ਹਾਂ ਦਾ ਪਿੰਡ ਕੱਥੂਨੰਗਲ ਖੁਰਦ ਵਿਖੇ ਪਹੁੰਚਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਲਖਵਿੰਦਰ ਸਿੰਘ ਭੰਗੂ ਨੇ ਕਿਹਾ ਕਿ ਮੇਰੇ ਪਿੰਡ ਦੇ ਵੋਟਰਾਂ ਤੇ ਸਪਰੋਟਰਾਂ ਦਾ ਤਹਿ ਦਿਲੋਂ ਧੰਨਵਾਦ | ਇਸ ਮੌਕੇ ਤਰਸੇਮ ਸਿੰਘ ਸਿਆਲਕਾ, ਪ੍ਰੇਮ ਮਸੀਹ ਮੈਂਬਰ, ਨਰਿੰਦਰ ਸਿੰਘ ਲਾਡਾ ਮੈਂਬਰ, ਕਰਨਬੀਰ ਸਿੰਘ ਮੈਂਬਰ, ਸਰਬਜੀਤ ਸਿੰਘ ਮੈਂਬਰ, ਸੈਮੂਅਲ ਮਸੀਹ ਸਾਬਕਾ ਮੈਂਬਰ, ਬਾਬਾ ਰਾਜਦੀਪ ਸਿੰਘ, ਨਿਸ਼ਾਨ ਸਿੰਘ, ਡਾ. ਜਸਬੀਰ ਸਿੰਘ, ਜਗਬੀਰ ਸਿੰਘ, ਰਜਿੰਦਰ ਸਿੰਘ ਕੱਥੂਨੰਗਲ ਖੁਰਦ ਪ੍ਰਧਾਨ ਸਮੇਤ ਪਿੰਡ ਵਾਸੀ ਸ਼ਾਮਿਲ ਸਨ |

ਪਿਛਲੀ ਖ਼ਬਰ ਸੰਤ ਗੋਪਾਲ ਪਬਲਿਕ ਸਕੂਲ ਵਡਾਲਾ ਦੇ ਵਿਦਿਆਰਥੀਆਂ ਦੀ ਐੱਸ. ਜੀ. ਪੀ. ਸੀ. ਧਾਰਮਿਕ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਭਜਨ ਸਿੰਘ ਸਿੰਗਾਪੁਰ ਵਲੋਂ ਬਲਾਕ ਪ੍ਰਧਾਨ ਤੇ ਸੰਮਤੀ ਮੈਂਬਰ ਸਰਵਣ ਸਿੰਘ ਬਲਸਰਾਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।