11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ੁਰੂ ਹੋਇਆ ਸਰਜਰੀ ਕੈਂਪ 10 ਜਨਵਰੀ ਤੱਕ ਜਾਰੀ ਰਹੇਗਾ : ਭਾਈ ਅਮਨਦੀਪ ਸਿੰਘ

ਅਜੀਤ ਡੈਸਕ 24-12-2025
ਰਾਮ ਤੀਰਥ, 23 ਦਸੰਬਰ (ਧਰਵਿੰਦਰ ਸਿੰਘ ਔਲਖ)-ਲੋੜਵੰਦਾਂ ਲਈ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੱਡਾ ਬਾਉਲੀ, ਰਾਮ ਤੀਰਥ ਰੋਡ, ਅੰਮਿ੍ਤਸਰ ਵਿਖੇ 21 ਦਸੰਬਰ ਤੋਂ ਸ਼ੁਰੂ ਹੋਇਆ ਵਿਸ਼ਾਲ ਸਰਜਰੀ ਕੈਂਪ 10 ਜਨਵਰੀ ਤੱਕ ਜਾਰੀ ਰਹੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਇਸ ਸੇਵਾ ਦਾ ਲਾਭ ਲੈ ਸਕਣ | ਉਨ੍ਹਾਂ ਦੱਸਿਆ ਕਿ ਇਸ ਕੈਂਪ ਦੇ ਤਹਿਤ ਬਾਬਾ ਦੀਪ ਸਿੰਘ ਕੇਅਰ ਚੈਰੀਟੇਬਲ ਹਸਪਤਾਲ ਵਲੋਂ ਸਿਰਫ ਲਾਗਤ ਮੁੱਲ ਦਰਾਂ 'ਤੇ ਕਈ ਤਰ੍ਹਾਂ ਦੀਆਂ ਸਰਜਰੀਆਂ ਕੀਤੀਆਂ ਜਾਣਗੀਆਂ | ਸਾਰੀਆਂ ਸਰਜਰੀਆਂ ਦੀ ਕੀਮਤ ਸਿਰਫ 13 ਹਜਾਰ ਹੋਵੇਗੀ, ਇਨ੍ਹਾਂ ਅਪਰੇਸ਼ਨਾਂ ਵਿਚ ਹਰਨੀਆਂ, ਰਸੌਲੀ, ਅਪੈਂਡਿਕਸ, ਬਵਾਸੀਰ, ਪਿੱਤੇ ਦੀ ਪੱਥਰੀ, ਗਿਲਟੀਆਂ ਅਤੇ ਬੱਚੇਦਾਨੀ ਦੀਆਂ ਸਰਜਰੀਆਂ ਸ਼ਾਮਿਲ ਹਨ | ਚਿੱਟੇ ਮੋਤੀਆ ਦਾ ਆਪਰੇਸ਼ਨ ਸਿਰਫ 4 ਹਜ਼ਾਰ 'ਚ ਹੋਵੇਗਾ | ਇਸ ਮੌਕੇ ਕਥਾਵਾਚਕ ਭਾਈ ਗੁਰਚਰਨ ਸਿੰਘ, ਭਾਈ ਅਮਤੇਸ਼ਵਰ ਸਿੰਘ, ਭਾਈ ਰੋਬਿਨ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਰੰਗਮੰਚ ਸੰਵਾਦ' ਅੱਜ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਵੀਰਾਂਗਨਾ ਵਿਸ਼ੇ 'ਤੇ ਆਧਾਰਿਤ ਸਾਲਾਨਾ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।