11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰੂ ਤੇਗ ਬਹਾਦਰ ਖ਼ਾਲਸਾ ਸੀ: ਸੈ: ਸਕੂਲ 'ਚ ਸ਼ਹਾਦਤਾਂ ਨੂੰ ਸਮਰਪਿਤ ਚੇਤਨਾ ਮਾਰਚ <br/>

ਅਜੀਤ ਡੈਸਕ 24-12-2025
ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰੂ ਤੇਗ ਬਹਾਦਰ ਖਾਲਸਾ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਲੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚੇਤਨਾ ਮਾਰਚ ਸਜਾਇਆ ਗਿਆ, ਜਿਸ ਵਿਚ ਸਕੂਲ ਦੇ ਬੱਚਿਆਂ ਨੇ ਪਿੰਡ ਧਿਆਨਪੁਰ ਤੱਕ ਅਤੇ ਨਗਰ ਦੇ ਬਾਜ਼ਾਰਾਂ 'ਚ ਸ਼ਬਦ ਕੀਰਤਨ ਕਰਦਿਆਂ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਿਰਕਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਕੂਲ ਦੇ ਪਿ੍ੰਸੀਪਲ ਦਿਲਬਾਗ ਸਿੰਘ ਮਾਨ ਨੇ ਜਿੱਥੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ, ਉਥੇ ਸਮੂਹ ਸੰਗਤਾਂ ਨੂੰ ਇਸ ਸ਼ਹੀਦੀ ਹਫਤੇ ਦੌਰਾਨ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨ ਅਤੇ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾਣ ਵਾਲੇ ਸਮਾਗਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ | ਇਸ ਮੌਕੇ ਭਾਈ ਬਲਜੀਤ ਸਿੰਘ ਕੰਗ ਐਡੀਸ਼ਨਲ ਮੈਨੇਜਰ ਗੁ: ਨੌਵੀਂ ਪਾਤਸ਼ਾਹੀ, ਹੰਸਰਾਜ ਸਿੰਘ ਧਿਆਨਪੁਰ ਸਾਬਕਾ ਸਰਪੰਚ, ਜੋਗਿੰਦਰ ਸਿੰਘ ਪਾਇਲਟ, ਗੁਰਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ, ਸਰਵਣ ਸਿੰਘ ਧਰਦਿਉ, ਨਰਿੰਦਰ ਸਿੰਘ ਡੀ.ਪੀ. ਰੇਸ਼ਮ ਸਿੰਘ, ਬਲਜੀਤ ਕੌਰ ਮਾਨ, ਮੈਡਮ ਮਨਦੀਪ ਕੌਰ, ਰਵਨੀਤ ਕੌਰ, ਅਸੀਮ ਸੰਧੂ, ਪਰਮਬੀਰ ਕੌਰ, ਨਵਜੀਤ ਕੌਰ, ਕੁਲਬੀਰ ਕੌਰ, ਰਾਜਿੰਦਰ ਕੌਰ ਬੱਲ, ਰਾਜਵਿੰਦਰ ਕੌਰ ਕੋਟ ਮਹਿਤਾਬ, ਦੀਪਤੀ ਸ਼ਰਮਾ, ਸਰਬਜੀਤ ਕੌਰ, ਸਿਮਰਨਜੀਤ ਕੌਰ, ਸੋਨੀਆਂ ਕੌਰ, ਤੇਜਿੰਦਰ ਕੌਰ, ਜਸਵਿੰਦਰ ਕੌਰ, ਵੰਦਿਨਾ ਰਾਣੀ, ਰੁਪਿੰਦਰ ਕੌਰ, ਰਾਜਵਿੰਦਰ ਕੌਰ ਦੌਲੋ ਨੰਗਲ, ਭਾਈ ਗੁਰਵਿੰਦਰ ਸਿੰਘ, ਕੰਵਰਨੌਨਿਹਾਲ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਾਟਕ '1675' ਦਾ ਮੰਚਨ ਕੱਲ੍ਹ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਸੈਂਸਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।