10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੂਬਾ ਸਰਕਾਰ ਵਿਰੋਧੀ ਬਿੱਲਾਂ ਖਿਲਾਫ ਵਿਧਾਨ ਸਭਾ ਵਿਚ ਮਤਾ ਪਾਸ ਕਰੇ-ਕਿਸਾਨ ਆਗੂ ਮਗਨਰੇਗਾ ਸਕੀਮ ਬੰਦ ਕਰਨ ਵਿਰੁੱਧ ਕੇ.ਕੇ.ਯੂ. ਵਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਮਗਨਰੇਗਾ ਸਕੀਮ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਪੰਜਾਬ ਆਗੂ ਹਰਪਾਲ ਸਿੰਘ ਛੀਨਾ, ਕਾਬਲ ਸਿੰਘ ਛੀਨਾ, ਸੁਖਜੀਤ ਸਿੰਘ ਲੱਲਾ ਅਫਗਾਨਾ ਅਤੇ ਹੋਰ | ਤਸਵੀਰ : ਅਜੀਤ <br/> 24-12-2025
ਹਰਸਾ ਛੀਨਾ, 23 ਦਸੰਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਦੀ ਅਗਵਾਈ ਹੇਠ ਕਿਸਾਨਾਂ ਦੀ ਵਿਸ਼ਾਲ ਇਕਤੱਰਤਾ ਹੋਈ ਜਿਸ 'ਚ ਕਿਸਾਨਾਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਲਈ ਰੁਜ਼ਗਾਰ ਦਾ ਸਾਧਨ ਮਗਨਰੇਗਾ ਸਕੀਮ ਨੂੰ ਬੰਦ ਕਰਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਸਮੇਂ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ, ਮਜ਼ਦੂਰ ਤੇ ਗ਼ਰੀਬ ਵਿਰੋਧੀ ਨੀਤੀ ਨੂੰ ਜਾਰੀ ਰੱਖਦਿਆਂ ਮਜ਼ਦੂਰਾਂ ਅਤੇ ਗ਼ਰੀਬ ਲੋਕਾਂ ਲਈ ਰੁਜ਼ਗਾਰ ਲਈ ਆਸ ਦੀ ਕਿਰਨ ਮਗਨਰੇਗਾ ਸਕੀਮ ਨੂੰ ਬੰਦ ਕਰਕੇ ਉਸਦੀ ਜਗ੍ਹਾ ਵੀ.ਬੀ.ਜੀ. ਨਾਮਕ ਸਕੀਮ ਨੂੰ ਲਿਆਂਦਾ ਜਾ ਰਿਹਾ ਹੈ ਜੋ ਕਿ 100 ਪ੍ਰਤੀਸ਼ਤ ਮਜ਼ਦੂਰ ਮਾਰੂ ਸਕੀਮ ਹੈ | ਕਿਸਾਨ ਆਗੂਆਂ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਪਹਿਲਾਂ ਕੇਂਦਰ ਸਰਕਾਰ ਵਲੋਂ 100 ਫੀਸਦੀ ਫੰਡਿੰਗ ਕੀਤੀ ਜਾਂਦੀ ਸੀ ਪਰ ਨਵੇਂ ਬਣੇ ਕਨੂੰਨ ਤਹਿਤ 60:40 ਦੇ ਅਨੁਪਾਤ ਅਨੁਸਾਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਫੰਡਿੰਗ ਕੀਤੀ ਜਾਵੇਗੀ | ਪਰ ਪਹਿਲਾਂ ਹੀ ਆਰਥਿਕ ਬੋਝ ਹੇਠ ਦੱਬੀਆਂ ਸੂਬਾ ਸਰਕਾਰਾਂ ਮਜ਼ਦੂਰਾਂ ਲਈ ਰੁਜ਼ਗਾਰ ਦੇਣ ਤੋਂ ਅਸਮਰੱਥ ਹੋਣਗੀਆਂ ਜਿਸ ਕਾਰਨ ਮਜ਼ਦੂਰਾਂ ਲਈ ਰੁਜ਼ਗਾਰ ਮੁਹੱਈਆ ਕਰਨ ਵਿਚ ਔਕੜਾਂ ਪੇਸ਼ ਆਉਣਗੀਆਂ | ਕਿਸਾਨ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦੇ ਵਿਸੇਸ਼ ਇਜਲਾਸ ਦੌਰਾਨ ਮਗਨਰੇਗਾ ਸਕੀਮ ਬੰਦ ਕਰਨ, ਬਿਜਲੀ ਸੋਧ ਬਿੱਲ 2025, ਬੀਜ ਬਿੱਲ ਅਤੇ ਇਕ ਰਾਸ਼ਟਰ ਇੱਕ ਪੰਜੀਕਰਨ ਨੂੰ ਰੱਦ ਕਰਨ ਲਈ ਮਤਾ ਪਾਸ ਕੀਤਾ ਜਾਵੇ | ਇਸ ਸਮੇਂ ਕਾਬਲ ਸਿੰਘ ਛੀਨਾ, ਵਿਜੈ ਸ਼ਾਹ ਧਾਰੀਵਾਲ, ਮਨਜੀਤ ਸਿੰਘ ਮਾਛੀਨੰਗਲ, ਗੁਰਮੀਤ ਸਿੰਘ ਭਲਾ ਪਿੰਡ, ਅਵਤਾਰ ਸਿੰਘ ਛੀਨਾ, ਕੁਲਵੰਤ ਸਿੰਘ ਤੋਲਾਨੰਗਲ, ਜਗਬੀਰ ਸਿੰਘ ਲੱਲਾ, ਸਾ. ਸਰਪੰਚ ਸਾਧਾ ਸਿੰਘ, ਰਘਬੀਰ ਸਿੰਘ ਲੱਲਾ ਅਫਗਾਨਾ, ਸੁਖਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ, ਖ਼ਜ਼ਾਨ ਸਿੰਘ ਛੀਨਾ ਬੱਗਾ ਸਿੰਘ ਫੌਜੀ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਐੱਨ. ਆਰ. ਆਈ. ਦੀ ਮੌਤ ਦੇ ਸੰਬੰਧ 'ਚ ਮਾਂ, ਭਰਾ, ਭਤੀਜੇ ਵਿਰੁੱਧ ਕੇਸ ਦਰਜ <br/> ਅਗਲੀ ਖ਼ਬਰ ਮਗਨਰੇਗਾ ਸਕੀਮ ਬੰਦ ਕਰਨ ਵਿਰੁੱਧ ਕੇ.ਕੇ.ਯੂ. ਵਲੋਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।