10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

'ਪੈਨਸ਼ਨਰ ਦਿਵਸ' ਮੌਕੇ 75 ਸਾਲ ਵਾਲੇ ਸਾਥੀਆਂ ਨੂੰ ਸਨਮਾਨਿਤ ਕੀਤਾ

ਅਜੀਤ ਡੈਸਕ 24-12-2025
ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਵਲੋਂ 'ਪੈਨਸ਼ਨਰ ਦਿਵਸ' ਪ੍ਰਧਾਨ ਪ੍ਰਭਜੀਤ ਸਿੰਘ ਕੰਗ ਬਹਾਦਰਪੁਰ ਦੀ ਪ੍ਰਧਾਨਗੀ ਹੇਠ ਗੁਰੂ ਰਵਿਦਾਸ ਧਰਮਸ਼ਾਲਾ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਗਿਆ, ਜਿਸ 'ਚ 75 ਸਾਲ ਵਾਲੇ ਅਤੇ ਨਵੇਂ ਆਏ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਮੰਗਲ ਸਿੰਘ ਵਡਾਲਾ, ਵਾਈਸ ਚੇਅਰਮੈਨ ਹਰਭਜਨ ਸਿੰਘ ਰੱਬ, ਸੀਨੀਅਰ ਮੀਤ ਕੁਲਵੰਤ ਸਿੰਘ ਵਦਾਦਪੁਰ, ਜਨਰਲ ਸਕੱਤਰ ਸੁਰਜੀਤ ਸਿੰਘ, ਜਾਇੰਟ ਸਕੱਤਰ ਰਵੇਲ ਸਿੰਘ ਬੁੱਟਰ, ਕੈਸ਼ੀਅਰ ਪਰਮਜੀਤ ਕੁਮਾਰ ਸੱਲ੍ਹਣ, ਮੈਂਬਰ ਜਸਬੀਰ ਸਿੰਘ ਸਠਿਆਲਾ ਨੇ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਵਲੋਂ ਪਾਈਆਂ ਜਾਣ ਵਾਲੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਵਿਰੋਧ 'ਚ ਧਰਨਾ ਦੇ ਰਹੇ ਕਰਮਚਾਰੀਆਂ ਦੇ ਨਾਲ ਦੁਰਵਿਹਾਰ ਕਰਨ ਦੀ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਨੂੰ ਰੋਡਵੇਜ਼ ਦੇ ਬੇੜੇ ਵਿਚ ਨਵੀਂਆਂ ਬੱਸਾਂ ਪਾਉਣ ਦੀ ਅਪੀਲ ਕੀਤੀ ਤਾਂ ਕਿ ਲੋਕਾਂ ਨੂੰ ਵਧੀਆ ਸੁੱਖ ਸਹੂਲਤਾਂ ਮਿਲ ਸਕਣ | ਇਸ ਮੌਕੇ ਮੀਤ ਪ੍ਰਧਾਨ ਸਰਬਦਿਆਲ ਸਿੰਘ ਸਠਿਆਲਾ ਅਤੇ ਬਲਬੀਰ ਸਿੰਘ ਪੀ.ਆਰ.ਟੀ.ਸੀ. ਵਾਲੇ ਦੇ ਪੋਤਰਿਆਂ ਦੇ ਜਨਮ ਦੀ ਪਾਰਟੀ ਕੀਤੀ ਅਤੇ ਸਾਰੇ ਸਾਥੀਆ ਵਲੋਂ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ | ਇਸ ਮੌਕੇ ਮਨੀ ਰਾਮ, ਹਰਦੇਵ ਸਿੰਘ ਰਾਮ ਲਾਲ ਬਿਆਸ,ਕਰਮ ਸਿੰਘ ਕਾਲੇਕੇ, ਰੁਲਦਾ ਸਿੰਘ ਬੁਟਾਰੀ, ਹਰਪਾਲ ਸਿੰਘ ਠੱਠੀਆਂ, ਕੁਲਦੀਪ ਸਿੰਘ ਜਰਨੈਲ ਸਿੰਘ ਸਕਿਆ ਵਾਲੀ, ਪ੍ਰਦੀਪ ਕੁਮਾਰ, ਮੰਗਲ ਸਿੰਘ ਰਈਆ, ਗੁਰਮੁਖ ਸਿੰਘ ਤਿੰਮੋਵਾਲ, ਅਮਰਜੀਤ ਸਿੰਘ ਪੱਲ੍ਹਾ, ਬਲਦੇਵ ਸਿੰਘ ਗੱਗੜਭਾਣਾ, ਸੁਰਜਨ ਸਿੰਘ ਕੰਮੋਕੇ, ਤਾਰਾ ਸਿੰਘ ਬੇਗੋਵਾਲ, ਮੱਖਣ ਸਿੰਘ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ, ਨਰਿੰਦਰ ਸਿੰਘ ਖਡੂਰ ਸਾਹਿਬ, ਪ੍ਰੀਤਮ ਸਿੰਘ, ਮਹਿੰਦਰ ਸਿੰਘ ਧਰਦਿਉ, ਜੋਗਿੰਦਰ ਸਿੰਘ ਮਤੇਪੁਰ, ਸਰੂਪ ਸਿੰਘ, ਰਾਮ ਸਿੰਘ ਖਲਚੀਆਂ, ਹਰਜੀਤ ਸਿੰਘ ਸਠਿਆਲਾ, ਜੋਗਿੰਦਰ ਸਿੰਘ ਦੋਲੋ ਨੰਗਲ, ਗੁਰਮੇਜ ਸਿੰਘ ਭਿੰਡਰ, ਕਰਨੈਲ ਸਿੰਘ ਅਤੇ ਗੁਰਦਿਆਲ ਸਿੰਘ ਭੈਣੀ, ਲਖਬੀਰ ਸਿੰਘ ਨਰੈਣ ਗੜ੍ਹ, ਬੰਤਾ ਸਿੰਘ ਵਡਾਲਾ ਉਚੇਚੇ ਤੌਰ 'ਤੇ ਹਾਜ਼ਰ ਹੋਏ |
ਪਿਛਲੀ ਖ਼ਬਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਬਾਵਜੂਦ ਮੈਦਾਨ 'ਚ ਡਟੇ ਰਹੇ ਜੁਝਾਰੂ ਵਰਕਰ-ਮਜੀਠੀਆ <br/> ਗਨੀਵ... ਅਗਲੀ ਖ਼ਬਰ ਰਸੂਲਪੁਰ ਕਲਾਂ ਵਿਖੇ ਸ਼ਹੀਦੀ ਸਮਾਗਮਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।