11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਐਸ.ਡੀ.ਏ ਚਰਚ ਸੁਪਾਰੀਵਿੰਡ ਵਿਖੇ ਵੱਡੇ ਦਿਨ ਤੇ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ

ਅਜੀਤ ਡੈਸਕ 26-12-2025
ਮਜੀਠਾ, 25 ਦਸੰਬਰ (ਮਨਿੰਦਰ ਸਿੰਘ ਸੋਖੀ)-ਇਥੋਂ ਨਾਲ ਲਗਦੇ ਪਿੰਡ ਸੁਪਾਰੀਵਿੰਡ ਦੀ ਐੱਸ.ਡੀ.ਏ ਚਰਚ ਵਿਖੇ ਇਸਾਈ ਭਾਈਚਾਰੇ ਵਲੋਂ ਵੱਡਾ ਦਿਨ (ਕਿ੍ਸਮਸ ਡੇਅ) ਅਤੇ ਨਵੇਂ ਸਾਲ ਦੀ ਆਮਦ ਤੇ ਪਾਸਟਰ ਸੰਨੀ ਗਿੱਲ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਕਰਾਇਆ ਗਿਆ | ਜਿਸ ਵਿਚ ਇਲਾਕੇ ਦੇ ਮਸੀਹ ਆਗੂ ਰੌਸ਼ਨ ਸਿੱਧੂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | ਇਸ ਦੇ ਨਾਲ ਹੀ ਇਸ ਸਮਾਗਮ ਵਿਚ ਇਲਾਕੇ ਦੇ ਵੱਡੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ | ਪਾਸਟਰ ਸੰਨੀ ਗਿੱਲ ਵਲੋਂ ਪਵਿੱਤਰ ਬਾਈਬਲ ਵਿਚੋਂ ਆਇਤਾਂ ਪੜ੍ਹ ਕੇ ਵਿਆਖਿਆ ਕੀਤੀ ਗਈ ਅਤੇ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਸੱਚ ਦੇ ਮਾਰਗ 'ਤੇ ਚੱਲਣ ਦੀ ਸਮੂਹ ਖਲਕਤ ਨੂੰ ਪ੍ਰੇਰਨਾ ਦਿੱਤੀ ਗਈ | ਹਾਜ਼ਰ ਮਸੀਹ ਭਾਈਚਾਰੇ ਵਲੋਂ ਇੱਕ ਦੂਸਰੇ ਨੂੰ ਗਲੇ ਮਿਲ ਕੇ ਵੱਡੇ ਦਿਨ ਦੀ ਵਧਾਈ ਦਿੱਤੀ ਗਈ | ਪਾਸਟਰ ਸੰਨੀ ਗਿੱਲ ਵਲੋਂ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿਚ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਦੁਆ ਕੀਤੀ ਗਈ | ਇਸ ਮੌਕੇ ਪਾਸਟਰ ਸੰਨੀ ਗਿੱਲ ਦੇ ਨਾਲ ਇਸਾਈ ਆਗੂ ਰੌਸ਼ਨ ਸਿੱਧੂ ਸੁਪਾਰੀਵਿੰਡ, ਪਾਸਟਰ ਕਸ਼ਮੀਰ ਮਸੀਹ, ਸਿਸਟਰ ਰੇਨੂੰ ਬਾਲਾ, ਡੇਵਿਡ ਸਹੋਤਾ, ਭਗਵਾਨ ਸਿੰਘ, ਪਿ੍ੰਸ ਗਿੱਲ, ਸੰਨੀ ਮਸੀਹ, ਲਵਲੀ, ਇਮਾਨੂੰਏਲ ਮਸੀਹ, ਰਾਜਬੀਰ ਸਿੱਧੂ, ਰਣਜੋਧ ਪਾਲ, ਰਣਜੀਤ ਸਿੱਧੂ, ਸੇਵਾ ਮਸੀਹ, ਮਾਲਿਕ, ਹੈਪੀ, ਗੋਲਡੀ, ਐਲਬਰਟ, ਰੂਥ ਸਮੇਤ ਵੱਡੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਲ ਸਨ |
ਪਿਛਲੀ ਖ਼ਬਰ ਸਠਿਆਲਾ ਵਿਖੇ ਦਮਦਮੀ ਟਕਸਾਲ (ਜਥਾ- ਭਿੰਡਰਾਂ ਮਹਿਤਾ) ਵਲੋਂ ਸਜਾਏ ਗਏ ਨਗਰ ਕੀਰਤਨ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਖੰਡ ਮਿੱਲ ਅਧਿਕਾਰੀਆਂ ਵਲੋਂ ਗੰਨੇ ਦੀ ਸਪਲਾਈ ਯਕੀਨੀ ਬਣਾਉਣ ਲਈ ਗੰਨੇ ਦੇ ਖੇਤਾਂ ਦੇ ਰਾਤ ਦਿਨ ਲਾਏ ਜਾ ਰਹੇ ਗੇੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।