15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਿੰਡ ਮੰਝ ਵਿਖੇ ਜੇਤੂ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 31-12-2025

ਚੋਗਾਵਾਂ, 30 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਮੰਝ ਵਿਖੇ ਐੱਸ. ਸੀ. ਪਰਿਵਾਰ ਨਾਲ ਸੰਬੰਧਿਤ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਹਲਕਾ ਰਾਜਾਸਾਂਸੀ ਇੰਚਾਰਜ ਸੋਨੀਆ ਮਾਨ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਰਾਜਾਸਾਂਸੀ ਦੇ ਲੋਕਾਂ ਨੇ ਕਸਬਾ ਲੋਪੋਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਜੇਤੂ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਲਖਬੀਰ ਸਿੰਘ ਆੜਤੀ ਮੰਝ ਨੇ ਅਕਾਲੀ ਦਲ ਦਾ ਗੜ੍ਹ ਤੋੜ ਕੇ 1322 ਵੋਟਾਂ ਦੀ ਲੀਡ ਲੈ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ | ਕੁਲਵੰਤ ਕੌਰ ਪਤੀ ਮਹਿਲ ਸਿੰਘ ਨੇ ਬਿਨਾਂ ਮੁਕਾਬਲੇ ਬਲਾਕ ਸੰਮਤੀ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਮਜਬੂਤ ਕੀਤਾ ਹੈ | ਉਨ੍ਹਾਂ ਕਿਹਾ ਕਿ ਜਿਸ ਉਮੀਦ ਨਾਲ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਮੋਹਰ ਲਗਾਈ ਹੈ | ਉਹ ਹਲਕੇ ਦੇ ਲੋਕਾਂ ਦੇ ਸਦਾ ਰਿਣੀ ਰਹਿਣਗੇ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਨਵੇਂ ਵਰੇ ਦੀ ਆਮਦ ਤੇ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ |

ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਬੁੱਢਾ ਥੇਹ ਦੀ ਇਮਾਰਤ ਦੀਆਂ ਚਾਬੀਆਂ ਪੰਚਾਇਤ ਦੇ ਸੁਪਰਦ ਕੀਤੀਆਂ <br/> ਅਗਲੀ ਖ਼ਬਰ ਕੇਂਦਰ ਸਰਕਾਰ ਦਾ ਮਨਰੇਗਾ 'ਚ ਬਦਲਾਅ ਕਾਨੂੰਨ ਗਰੀਬ ਵਿਰੋਧੀ ਸਾਜ਼ਿਸ਼-ਢਿੰਗਨੰਗਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।