05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸ਼੍ਰੋਮਣੀ ਅਕਾਲੀ ਦਲ ਦਿਨੋਂ-ਦਿਨ ਮਜ਼ਬੂਤੀ ਵੱਲ ਵਧ ਰਿਹਾ ਹੈ- ਅਕਾਲੀ ਆਗੂ

ਅਜੀਤ ਡੈਸਕ 19-06-2025
ਅਮਲੋਹ, 18 ਜੂਨ (ਕੇਵਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦਿਨੋਂ-ਦਿਨ ਮਜ਼ਬੂਤੀ ਵੱਲ ਵੱਧ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਮਛਰਾਏ, ਹਲਕਾ ਅਮਲੋਹ ਦੇ ਆਬਜ਼ਰਵਰ ਹਰਬੰਸ ਸਿੰਘ ਬਡਾਲੀ, ਸੀਨੀਅਰ ਆਗੂ ਹਰਵਿੰਦਰ ਸਿੰਘ ਬਿੰਦਾ ਅਤੇ ਧਰਮਪਾਲ ਭੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਆਗੂਆਂ ਨੇ ਕਿਹਾ ਕਿ ਸ. ਬਾਦਲ ਵਲੋਂ ਮਿਹਨਤ ਨਾਲ ਪਾਰਟੀ ਨੂੰ ਨਵੀਂ ਤਾਕਤ ਮਿਲ ਰਹੀ ਹੈ ਅਤੇ ਪੰਜਾਬ ਦੀ ਜਨਤਾ ਦੁਬਾਰਾ ਅਕਾਲੀ ਦਲ ਵੱਲ ਉਮੀਦ ਭਰੀ ਨਿਗਾਹ ਨਾਲ ਵੇਖ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ | ਜਨਤਾ ਹੁਣ ਅਕਾਲੀ ਦਲ ਦੇ ਸ਼ਾਸਨ ਨੂੰ ਯਾਦ ਕਰ ਰਹੀ ਹੈ, ਜਿਸ ਦੌਰਾਨ ਪੰਜਾਬ ਨੇ ਵਿਕਾਸ, ਕਾਨੂੰਨ ਵਿਵਸਥਾ ਅਤੇ ਆਰਥਿਕ ਮਜ਼ਬੂਤੀ ਵਿਚ ਤਰੱਕੀ ਕੀਤੀ ਸੀ | ਅਕਾਲੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਰਜ਼ਾ ਮੁਕਤ ਪੰਜਾਬ ਦਾ ਸੁਪਨਾ ਵਿਖਾ ਕੇ ਹੁਣ ਸੂਬੇ ਨੂੰ ਹੋਰ ਕਰਜ਼ੇ ਵਿਚ ਡੁੱਬੋ ਦਿੱਤਾ ਹੈ | ਆਗੂਆਂ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਕਾਬਜ਼ ਕਰਨਗੇ |
ਪਿਛਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਹੋਈ ਅਗਲੀ ਖ਼ਬਰ ਜ਼ਿਲ੍ਹੇ ਨੂੰ 3 ਅਤਿ ਆਧੁਨਿਕ ਨਵੀਆਂ ਐਂਬੂਲੈਂਸਾਂ ਮਿਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।