04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਾਂਗਰਸੀ ਆਗੂਆਂ ਦੀਆਂ ਗਤੀਵਿਧੀਆਂ, ਲੋਕਾਂ 'ਚ ਚਰਚਾ ਦਾ ਵਿਸ਼ਾ

ਅਜੀਤ ਡੈਸਕ 19-06-2025
ਸੰਘੋਲ, 18 ਜੂਨ (ਪਰਮਵੀਰ ਸਿੰਘ ਧਨੋਆ)-ਬੀਤੇ ਲੰਮੇਂ ਸਮੇਂ ਤੋਂ ਹਲਕਾ ਬਸੀ ਪਠਾਣਾਂ 'ਚ ਕਾਂਗਰਸੀ ਆਗੂਆਂ ਦੀਆਂ ਗਤੀਵਿਧੀਆਂ ਪਾਰਟੀ ਵਰਕਰਾਂ ਅਤੇ ਆਮ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ | ਦੱਸਣਯੋਗ ਹੈ ਕਿ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਖ਼ੁਦ ਨੂੰ ਸੰਭਾਵੀ ਉਮੀਦਵਾਰ ਸਾਬਿਤ ਕਰਨ ਦੀ ਹੋੜ 'ਚ ਨੇਤਾ ਸਮਾਜਿਕ ਤੌਰ 'ਤੇ ਖ਼ੁਦ ਨੂੰ ਮੋਹਰੀ ਸਾਬਿਤ ਕਰਨ ਲੱਗੇ ਹੋਏ ਹਨ | ਲੋਕਾਂ ਦਾ ਮੰਨਣਾ ਹੈ ਕਿ ਹਲਕੇ 'ਚ ਮੌਜੂਦਾ ਹਾਲਾਤ ਕਾਂਗਰਸ ਪਾਰਟੀ ਲਈ ਸ਼ੁੱਭ ਸੰਕੇਤ ਨਹੀਂ ਹਨ | ਗੱਲਬਾਤ ਮੌਕੇ ਟਕਸਾਲੀ ਪਾਰਟੀ ਆਗੂ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਪਾਰਟੀ ਹਾਈਕਮਾਂਡ ਵਲੋਂ ਜਾਰੀ ਨਿਰਦੇਸ਼ 'ਤੇ ਧਿਰਾਂ ਵਲੋਂ ਵੱਖੋ-ਵੱਖਰੀਆਂ ਮੀਟਿੰਗਾਂ ਨਾਲ ਵਰਕਰ ਗੁਮਰਾਹ ਹੋ ਰਹੇ ਹਨ | ਲੰਮੇ ਸਮੇਂ ਤੋਂ ਪਾਰਟੀ ਲਈ ਕਾਰਜ ਕਰਦੇ ਆ ਰਹੇ ਪੁਰਾਣੇ ਆਗੂ, ਅਹੁਦੇਦਾਰ ਵਰਤਾਰੇ 'ਤੇ ਨਿਰਾਸ਼ਾ ਜ਼ਾਹਿਰ ਕਰ ਰਹੇ ਹਨ, ਪਰ ਪਾਰਟੀ ਹਿਤ 'ਚ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ | ਮਾਮਲੇ ਬਾਰੇ ਗੱਲਬਾਤ ਮੌਕੇ ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ ਨੇ ਕਿਹਾ ਕਿ ਹਾਲਾਤ ਇਹ ਹਨ ਕਿ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਨੇਤਾਵਾਂ ਦੀ ਮਿਹਨਤ 'ਤੇ ਖ਼ੁਦ ਨੂੰ ਸੰਭਾਵੀ ਉਮੀਦਵਾਰ ਐਲਾਨ ਰਹੇ ਨੇਤਾ ਪਾਣੀ ਫੇਰ ਰਹੇ ਹਨ | ਅਜਿਹੇ ਵਰਤਾਰੇ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ | ਚਾਹੀਦਾ ਇਹ ਹੈ ਕਿ ਸਾਰੇ ਕਾਂਗਰਸੀ ਆਗੂ ਅਤੇ ਵਰਕਰ ਤਾਲਮੇਲ ਬਣਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ | ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਵਿਸ਼ੇ ਸਬੰਧੀ ਗੱਲਬਾਤ ਮੌਕੇ ਕਿਹਾ ਕਿ ਪਾਰਟੀ ਨਾਲ ਜੁੜੇ ਵਰਕਰਾਂ ਅਤੇ ਨੇਤਾਵਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਰਟੀ ਪ੍ਰੋਗਰਾਮ ਅਧੀਨ ਕਾਰਜ ਕਰਨ | ਕਿਸੇ ਨੂੰ ਵੀ ਪਾਰਟੀ ਦੇ ਹੱਕ 'ਚ ਇਕੱਠ ਕਰਨੋਂ ਰੋਕਣਾ ਔਖਾ ਹੈ | ਬਾਕੀ ਪਾਰਟੀ ਹਾਈਕਮਾਨ ਨੂੰ ਪਤਾ ਹੀ ਹੈ, ਆਪੇ ਵੇਖਣਗੇ ਕੀ ਫ਼ੈਸਲਾ ਲੈਣਾ ਹੈ | ਵਿਧਾਨ ਸਭਾ ਹਲਕਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਨੇ ਗੱਲਬਾਤ ਮੌਕੇ ਕਿਹਾ ਕਿ ਉਨ੍ਹਾਂ ਵਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਸਾਰੇ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹੰਭਲਾ ਮਾਰਨ | ਬਾਕੀ ਲੋੜ ਪੈਣ 'ਤੇ ਜ਼ਮੀਨੀ ਹਾਲਾਤਾਂ ਬਾਰੇ ਪਾਰਟੀ ਨੂੰ ਜਾਣੂ ਕਰਵਾਉਣਗੇ |
ਪਿਛਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਨੇ ਨਿਧੀ ਧੀਮਾਨ ਨੂੰ ਦਿੱਤਾ ਮਾਣ ਪੱਤਰ ਅਗਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।