ਪਟਿਆਲਾ, 18 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਥੋਂ ਦੇ ਰਿਹਾਇਸ਼ੀ ਖੇਤਰ ਦੇ ਮਕਾਨ ਨੰਬਰ ਸੀ-31 ਵਿਚ ਇਕ ਲਗਪਗ ਪੰਜ ਸਾਲ ਦੇ ਬੱਚੇ 'ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ¢ ਬੱਚੇ ਦੇ ਪਿਤਾ ਡਾ. ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਵੇਰੇ ਹੀ ਉਨ੍ਹਾਂ ਦੇ ਨੇੜੇ ਰਹਿਣ ਵਾਲੇ ਉਨ੍ਹਾਂ ਦੇ ਗਵਾਂਢੀ ਜੋ ਕਿ ਲਗਪਗ 12-14 ਕੁੱਤਿਆਂ ਨੂੰ ਖਾਣਾ ਪਾਉਂਦੇ ਹੋਏ ਉਨ੍ਹਾਂ ਦੇ ਘਰ ਵੱਲ ਆ ਰਹੇ ਸੀ ਅਤੇ ਅਚਾਨਕ ਹੀ ਕੁੱਤਿਆਂ ਨੇ ਉਨ੍ਹਾਂ ਦੇ ਘਰ ਅੰਦਰ ਮੰਜੇ 'ਤੇ ਬੈਠੇ ਬੱਚੇ 'ਤੇ ਹਮਲਾ ਕਰ ਦਿੱਤਾ¢ ਡਾ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਸਮੇਤ ਕੁੱਤਿਆਂ ਦਾ ਮੁਕਾਬਲਾ ਕਰਕੇ ਆਪਣੇ ਬੱਚੇ ਨੂੰ ਕੁੱਤਿਆ ਕੋਲੋਂ ਬਚਾਇਆ¢ ਉਨ੍ਹਾਂ ਦੱਸਿਆ ਕਿ ਇਸੇ ਦÏਰਾਨ ਕੁੱਤਿਆਂ ਵਲੋਂ ਸਾਨੂੰ ਵੀ ਬੁਰੀ ਤਰ੍ਹਾਂ ਨੋਚਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਨਿਸ਼ਾਨ ਮੇਰੇ ਸਰੀਰ ਉੱਪਰ ਵੀ ਹਨ¢ ਉਨ੍ਹਾਂ ਕਿਹਾ ਕਿ ਇਹ ਮਾਹÏਲ ਇੰਨਾਂ ਭਿਆਨਕ ਸੀ ਕਿ ਇਸਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ, ਇਹ ਘਟਨਾ ਤਕਰੀਬਨ ਕੁੱਝ ਕੁ ਸੈਕਿੰਡ ਦੀ ਹੈ ਜੇਕਰ ਕਿਤੇ ਅਸੀਂ ਮÏਕੇ 'ਤੇ ਨਾ ਹੁੰਦੇ ਤਾਂ ਹਲਾਤ ਕੀ ਹੋਣੇ ਸੀ, ਸੋਚਣ 'ਤੇ ਵੀ ਕੰਬਣੀ ਛਿੜਦੀ ਹੈ¢ ਇਸ ਘਟਨਾ ਵਿਚ ਬੱਚੇ ਕਬੀਰ ਦੀ ਪੂਰੀ ਲੱਤ 'ਤੇ ਗੰਭੀਰ ਜਖ਼ਮਾਂ ਤੋਂ ਇਲਾਵਾ ਪੂਰੇ ਸਰੀਰ ਨੂੰ ਬੁਰੀ ਤਰ੍ਹਾਂ ਨਾਲ ਨੋਚ ਲਿਆ ਗਿਆ, ਜਿਸ ਉਪਰੰਤ ਉਸ ਦਾ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਕਰਵਾਇਆ ਗਿਆ¢ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਡੀਨ ਅਕਾਦਮਿਕ ਅਤੇ ਰਜਿਸਟਰਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਪਰ ਉਨ੍ਹਾਂ ਨਾਲ ਗੱਲਬਾਤ ਕਰਨ 'ਤੇ ਲੱਗਿਆ ਕਿ ਉਨ੍ਹਾਂ ਕੋਲ ਵੀ ਇਸ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਨਹੀਂ ਹੈ¢ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਹੀ ਕੁੱਤਿਆਂ ਦੁਆਰਾ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਵਿਦਿਆਰਥੀਆਂ, ਕਰਮਚਾਰੀਆਂ, ਬਜ਼ੁਰਗਾਂ ਤੇ ਬੱਚਿਆਂ ਆਦਿ ਨੂੰ ਵੱਢਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ¢