03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਕਰਤਾਰ ਐਗਰੋ ਦੇ ਡਾਇਰੈਕਟਰ ਮਨਪ੍ਰੀਤ ਲੋਟੇ ਨੂੰ ਸਦਮਾ, ਬੇਟੀ ਦਾ ਦਿਹਾਂਤ

ਅਜੀਤ ਡੈਸਕ 19-06-2025
ਭਾਦਸੋਂ, 18 ਜੂਨ (ਗੁਰਬਖ਼ਸ਼ ਸਿੰਘ ਵੜੈਚ)-ਕਰਤਾਰ ਐਗਰੋ ਇੰਡਸਟਰੀ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਦੇ ਪਰਿਵਾਰ ਨੂੰ ਉਨ੍ਹਾਂ ਦੀ ਬੇਟੀ ਜਸਮਨਰੀਤ ਕੌਰ ਦਾ ਦਿਹਾਂਤ ਹੋ ਜਾਣ ਨਾਲ ਗਹਿਰਾ ਸਦਮਾ ਪੁੱਜਾ ਹੈ | ਸਵ. ਜਸਮਨਰੀਤ ਕੌਰ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ | ਸਥਾਨਕ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਸਵ. ਜਸਮਨਰੀਤ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ | ਇਸ ਦੁੱਖ ਦੀ ਘੜੀ 'ਚ ਸਾਬਕਾ ਐੱਮ.ਐੱਲ.ਏ. ਸੁਰਜੀਤ ਸਿੰਘ ਧੀਮਾਨ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਮਹੰਤ ਹਰਵਿੰਦਰ ਖਨੌੜਾ ਪ੍ਰਧਾਨ ਜ਼ਿਲ੍ਹਾ ਕਾਂਗਰਸ, ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਸਾ. ਚੇਅਰਮੈਨ ਲਖਵੀਰ ਸਿੰਘ ਲੌਟ, ਗੁਰਮੀਤ ਸਿੰਘ ਕੁਲਾਰ ਲੁਧਿਆਣਾ ਚੇਅਰਮੈਨ ਇੰਡਸਟਰੀਜ਼ ਐਸੋਸੀਏਸ਼ਨ ਪੰਜਾਬ, ਗੁਰਪ੍ਰੀਤ ਸਿੰਘ ਡਾਇਰੈਕਟਰ ਪ੍ਰੀਤ ਕੰਬਾਈਨ ਗਰੁੱਪ, ਚਰਨ ਸਿੰਘ ਐਮ.ਡੀ. ਮਲਕੀਤ ਐਗਰੋਟੈੱਕ ਨਾਭਾ, ਲੋਕ ਗਾਇਕ ਆਰਨੇਤ, ਕੁਲਦੀਪ ਸਿੰਘ ਕਲਗ਼ੀਧਰ ਐਗਰੋ ਗਰੁੱਪ ਗੋਬਿੰਦਗੜ੍ਹ, ਡੀ.ਐੱਸ.ਪੀ. ਹਰਮਨਪ੍ਰੀਤ ਚੀਮਾ, ਇੰਸ. ਅਮਿ੍ਤਵੀਰ ਸਿੰਘ ਚਾਹਲ, ਇੰਸ. ਗੁਰਪ੍ਰੀਤ ਸਿੰਘ ਹਾਂਡਾ, ਆਪ ਆਗੂ ਕਪਿਲ ਦੇਵ ਮਾਨ, ਜਸਵੀਰ ਸਿੰਘ ਜੱਸੀ, ਨੰਬਰਦਾਰ ਬਲਦੇਵ ਸਿੰਘ ਸਕਰਾਲੀ, ਕੰਵਰ ਹਰਪ੍ਰੀਤ ਸਿੰਘ, ਡਾ.ਪਰਦੀਪ ਕੁੰਦਰਾ, ਚੇਅਰਮੈਨ ਦੀਪਾ ਰਾਮਗੜ੍ਹ, ਸੂਬਾ ਸਿੰਘ ਜਾਤੀਵਾਲ, ਵਰਿੰਦਰ ਕੁਮਾਰ ਬਿੱਟੂ, ਗੁਰਪ੍ਰੀਤ ਸਿੰਘ ਸ਼ਾਹਪੁਰ, ਸਥਾਨਕ ਨਗਰ ਪੰਚਾਇਤ, ਵਪਾਰ ਮੰਡਲ ਅਤੇ ਮਾਰਕੀਟ ਕਮੇਟੀ ਦੇ ਸਮੂਹ ਅਹੁਦੇਦਾਰ, ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਆਗੂ, ਧਾਰਮਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੇ ਪੰਚ, ਸਰਪੰਚ ਨੇ ਅਮਰਜੀਤ ਸਿੰਘ ਲੋਟੇ, ਮਨਪ੍ਰੀਤ ਸਿੰਘ ਲੋਟੇ, ਹਰਵਿੰਦਰ ਸਿੰਘ ਲੋਟੇ, ਹਰਮੀਤ ਸਿੰਘ ਲੋਟੇ, ਮਨਜੀਤ ਸਿੰਘ ਲੋਟੇ, ਇੰਦਰਜੀਤ ਸਿੰਘ ਲੋਟੇ, ਸੁਖਦੇਵ ਸਿੰਘ ਲੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਹਰਾ-ਭਰਾ ਪਟਿਆਲਾ ਬਣਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਧਮਕੀਆਂ ਦੇਣ ਦੇ ਦੋਸ਼ 'ਚ ਅੱਧੀ ਦਰਜਨ ਵਿਅਕਤੀਆਂ ਖਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।