15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਨਾਭਾ ਉਤਸਵ ਸੰਮਤੀ ਵਲੋਂ ਬਾਵਨ ਦਵਾਦਸੀ ਦੇ ਤਿਉਹਾਰ ਨੂੰ ਲੈ ਕੇ ਮੀਟਿੰਗ <br/>

ਅਜੀਤ ਡੈਸਕ 01-09-2025
ਨਾਭਾ, 31 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਵਿਖੇ 4 ਸਤੰਬਰ ਨੂੰ ਮਨਾਏ ਜਾਣ ਵਾਲੇ ਬਾਵਨ ਦਵਾਦਸੀ ਦੇ ਤਿਉਹਾਰ ਨੂੰ ਲੈ ਕੇ ਨਾਭਾ ਉਤਸਵ ਸੰਮਤੀ ਨਾਭਾ ਦੀ ਇਕੱਤਰਤਾ ਪ੍ਰਧਾਨ ਕਿ੍ਸ਼ਨ ਮੰਗਲਾ ਕੁੱਕੀ ਦੀ ਅਗਵਾਈ ਹੇਠ ਸਥਾਨਕ ਵਿਸ਼ਵਕਰਮਾ ਮੰਦਿਰ ਕਿ੍ਸ਼ਨਾਪੁਰੀ ਵਿਖੇ ਹੋਈ ਮਲਕੀਤ ਕੰਬਾਈਨ ਦੇ ਐਮ. ਡੀ. ਚਰਨ ਸਿੰਘ ਰਲਹਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਪ੍ਰਧਾਨ ਕਿ੍ਸ਼ਨ ਕੁਮਾਰ ਮੰਗਲਾ ਕੁੱਕੀ, ਜੀਵਨ ਪ੍ਰਕਾਸ਼ ਬਾਂਸਲ, ਐਡਵੋਕੇਟ ਭਾਰਤ ਭੂਸ਼ਨ ਨਿਤਿਨ ਜੈਨ ਅਤੇ ਰੋਹਿਤ ਜਿੰਦਲ ਨੇ ਦੱਸਿਆ ਕਿ 4 ਸਤੰਬਰ ਦਿਨ ਵੀਰਵਾਰ ਨੂੰ ਬਾਵਨ ਦੁਆਦਸੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ | ਉਨ੍ਹਾਂ ਕਿਹਾ ਕਿ ਸੋਭਾ ਯਾਤਰਾ ਵਿਚ ਸਰਕੀਰਤਨ, ਟਿਪਰੀ, ਡਾਂਡੀਆ ਅਤੇ ਝਾਕੀਆਂ ਸਜਾਈਆਂ ਜਾਣਗੀਆਂ | ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਨਾਭਾ ਦੇ ਪ੍ਰਧਾਨ ਅਤੇ ਮਲਕੀਤ ਗਰੁੱਪ ਦੇ ਐਮ. ਡੀ. ਚਰਨ ਸਿੰਘ ਵਲੋਂ ਮੀਟਿੰਗ ਵਿਚ ਪਹੁੰਚੇ ਸਮੂਹ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਇਕੱਤਰਤਾ ਵਿਚ ਕੁਲਵੰਤ ਸਿੰਘ ਸਿਆਣ, ਚਰਨਜੀਤ ਬਾਤਿਸ਼, ਧਨੰਜੇ ਵਾਲੀਆ, ਸੁਖਜਿੰਦਰ ਸਾਹੀ, ਠੇਕੇਦਾਰ ਓਮ ਪ੍ਰਕਾਸ਼, ਅਸ਼ੋਕ ਕਾਲਾ, ਕੇਵਲ ਕਿ੍ਸ਼ਨ ਕੌਮੀ, ਸ਼ੰਭੂ ਨਾਥ ਬਿਰਦੀ, ਅਵਤਾਰ ਸਿੰਘ, ਅਸ਼ਵਨੀ ਜਿੰਦਲ ਵਿੱਕੀ, ਵਰੁਣ ਜੈਨ, ਭੁਵੇਸ਼ ਬਾਂਸਲ, ਸਾਧੂ ਰਾਮ, ਜਿਪਸੀ ਬਾਂਸਲ, ਜਗਦੀਸ਼ ਬੱਤਾ, ਸੰਦੀਪ ਸਿੰਗਲਾ, ਪਾਖਰ ਸਿੰਘ, ਗਿਆਨ ਚੰਦ ਵਿਰਦੀ, ਲਖਵਿੰਦਰ ਸਿੰਘ ਲੱਖੀ, ਸਰਬਜੀਤ ਸਿੰਘ ਰਾਮਗੜ੍ਹੀਆ, ਹਰਫੂਲ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਬਬਲੀ ਨਾਭਾ, ਅਵਤਾਰ ਸਿੰਘ ਢਿੰਡ, ਬਲਜਿੰਦਰ ਸਿੰਘ, ਜੋਰਾ ਸਿੰਘ ਧੰਮੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਮਰੀਕ ਸਿੰਘ ਥੂਹੀ ਨੂੰ ਅਕਾਲੀ ਦਲ ਨੇ ਸੌਂਪੀ ਅਹਿਮ ਜ਼ਿੰਮੇਵਾਰੀ <br/> ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ 'ਆਪ' ਵਲੰਟੀਅਰਾਂ ਨੇ ਖੇਡਾਂ ਵਤਨ ਪੰਜਾਬ ਦੀਆਂ 'ਮਸ਼ਾਲ ਮਾਰਚ' ਦਾ ਨਾਭਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।