ਰਾਜਪੁਰਾ, 31 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ 'ਤੇ ਧੋਖਾਧੜੀ ਕਰਨ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਪੁਲਿਸ ਕੋਲ ਦਰਜ ਸ਼ਿਕਾਇਤ ਮੁਤਾਬਿਕ ਚਮਕੌਰ ਸਾਹਿਬ ਵਾਸੀ ਜਗਦੀਸ਼ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਪਰਿਵਾਰ ਸਮੇਤ ਅਮਰੀਕਾ ਭੇਜਣ ਦਾ ਲਾਰਾ ਲਾ ਕੇ 38 ਲੱਖ 33 ਹਜ਼ਾਰ ਦੀ ਰਕਮ ਵਸੂਲ ਕਰ ਲਈ ਹੈ | ਸ਼ਿਕਾਇਤ ਮੁਤਾਬਿਕ ਬਾਅਦ ਵਿਚ ਨਾ ਤਾਂ ਪੈਸੇ ਹੀ ਵਾਪਸ ਕੀਤੇ ਅਤੇ ਨਾ ਹੀ ਵਿਦੇਸ਼ ਭੇਜਿਆ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਨਿੰਦਰ ਸਿੰਘ, ਕਰਨ ਤਾਜ, ਇੰਦਰਜੀਤ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |