ਪਾਤੜਾਂ, 31 ਅਗਸਤ (ਖਾਲਸਾ)-ਨੇੜਲੇ ਪਿੰਡ ਦੀ ਇਕ ਪੀੜਤ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਦੱਸਿਆ ਕਿ 27 ਅਗਸਤ ਨੂੰ ਸਵੇਰੇ ਲਗਭਗ 8 ਵਜੇ ਦੇ ਕਰੀਬ ਦੋ ਵਿਅਕਤੀ ਮੋਟਰਸਾਈਕਲ ਉੱਤੇ ਉਸ ਦੀ ਸਾਢੇ 17 ਸਾਲਾ ਨਾਬਾਲਗ ਲੜਕੀ ਨੂੰ ਵਰਗਲਾ-ਫੁਸਲਾ ਕੇ ਅਤੇ ਗੁਮਰਾਹ ਕਰਕੇ ਸੰਗਰੂਰ ਰੋਡ ਦੁਗਾਲ ਕਲਾਂ ਵਿਖੇ ਇਕ ਹੋਟਲ ਵਿਚ ਲੈ ਗਏ, ਜਿਥੇ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਉਸ ਦੀਆਂ ਅਸ਼ਲੀਲ ਫੋਟੋ ਅਤੇ ਵੀਡੀਓ ਵੀ ਬਣਾ ਲਈ, ਜੋ ਹੁਣ ਦੁਬਾਰਾ ਮਿਲਣ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਨਾ ਮਿਲਣ ਦੀ ਸੂਰਤ ਵਿਚ ਫੋਟੋ ਅਤੇ ਵੀਡੀਓ ਆਪਣੇ ਦੋਸਤਾਂ ਨੂੰ ਭੇਜਣ ਲਈ ਧਮਕੀਆਂ ਦੇ ਰਹੇ ਹਨ | ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਅਰਜਨ ਸਿੰਘ, ਰਣਜੀਤ ਸਿੰਘ, ਸੁਖਪਾਲ ਸਿੰਘ, ਹੁਸਨਪ੍ਰੀਤ ਸਿੰਘ ਅਤੇ ਗੁਰਮਨ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |