19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਦੋ ਸਾਲ ਪਹਿਲਾਂ ਆਏ ਹੜ੍ਹਾਂ ਤੋਂ ਸਰਕਾਰ ਨੇ ਨਹੀਂ ਲਿਆ ਕੋਈ ਸਬਕ ਤਾਂ ਹੋ ਰਿਹਾ ਹੈ ਵੱਡਾ ਨੁਕਸਾਨ-ਚੰਦੂਮਾਜਰਾ <br/>

ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਅਜੀਤ ਤਸਵੀਰ <br/> 04-09-2025
ਸਨੌਰ, 3 ਸਤੰਬਰ (ਸੋਖਲ)-ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਦੀ ਮਦਦ ਲਈ ਪਹੁੰਚੇ ਅਤੇ ਮੌਕੇ ਕਈ ਅਧਿਕਾਰੀਆਂ ਨੂੰ ਫ਼ੋਨ ਕਰਕੇ ਲੋੜੀਂਦੀ ਮਦਦ ਕਰਨ ਲਈ ਕਿਹਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ 2023 'ਚ ਭਾਰੀ ਹੜ੍ਹਾਂ ਦਾ ਸਾਹਮਣਾ ਇਸ ਇਲਾਕੇ ਨੂੰ ਕਰਨਾ ਪਿਆ ਸੀ | ਦੋ ਸਾਲ ਬੀਤਣ ਦੇ ਬਾਵਜੂਦ ਵੀ ਬੀਤੇ ਤੋਂ ਕੋਈ ਸਬਕ ਨਾ ਸਿੱਖਦਿਆਂ ਹੋਇਆ ਨਾ ਤਾਂ ਇਨ੍ਹਾਂ ਦੋ ਸਾਲਾਂ ਵਿਚ ਕੋਈ ਨੁਮਾਇੰਦਾ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਨਹੀਂ ਪਹੁੰਚਿਆ | ਜਿਨ੍ਹਾਂ ਥਾਵਾਂ 'ਤੇ ਪਿਛਲੀ ਵਾਰੀ ਬਹੁਤ ਵੱਡੀ ਮਾਰ ਪਈ ਸੀ ਉਸ ਤੋਂ ਬਚਾ ਲਈ ਕੋਈ ਅਗਾਉਂ ਪ੍ਰਬੰਧ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਿਛਲੀ ਵਾਰ ਤੋਂ ਸਬਕ ਲੈ ਕੇ ਕੁਝ ਅਗਾਉਂ ਪ੍ਰਬੰਧ ਕਰਦੀ ਤਾਂ ਨਿਸ਼ਚਿਤ ਤੌਰ 'ਤੇ ਕਾਫੀ ਬਚਾਅ ਕੀਤਾ ਜਾ ਸਕਦਾ ਸੀ | ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਪਿੰਡ ਮਾੜੂ ਤੇ ਸਿਰਕੱਪੜਾ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਘੱਗਰ ਦੀ ਕਾਫੀ ਮਾਰ ਪੈ ਰਹੀ ਹੈ ਸਿਰਕਪੜੇ ਵਾਲਾ ਪੁਲ ਤਾਂ ਆਵਾਜਾਈ ਲਈ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ | ਇਸ ਮੌਕੇ ਜਗਜੀਤ ਸਿੰਘ ਕੋਲੀ, ਬਲਜਿੰਦਰ ਸਿੰਘ ਬਟੂ ਸਰਪੰਚ ਮਾੜੂ, ਜਸਪ੍ਰੀਤ ਸਿੰਘ, ਭੋਲਾ ਨੰਬਰਦਾਰ ਸਿਰਕਪੜਾ, ਕੇਹਰ ਸਿੰਘ ਮਾੜੂ, ਗੁਰਮੀਤ ਸਿੰਘ ਮਲਕਪੁਰ, ਜਾਗਰ ਸਿੰਘ ਸਾਬਕਾ ਸਰਪੰਚ ਸਿਰਕਪੜਾ, ਹਰਿੰਦਰ ਸਿੰਘ, ਕੁਲਵਿੰਦਰ ਸਿੰਘ, ਭੋਲਾ ਸਿੰਘ, ਜਗਜੀਤ ਸਿੰਘ ਕਾਕਾ, ਰਜਿੰਦਰ ਸਿੰਘ, ਤੇਜਾ ਸਿੰਘ, ਸਿਆਮ ਲਾਲ, ਪੁਸ਼ਪਿੰਦਰ ਸਿੰਘ, ਆਕਾਸ਼ਦੀਪ ਸਿੰਘ ਨੋਰੰਗਵਾਲ, ਬਲਬੀਰ ਸਿੰਘ ਸਰਪੰਚ ਮਾੜੂ, ਰਣਜੀਤ ਸਿੰਘ, ਬਲਵੀਰ ਸਿੰਘ, ਕਾਬਲ ਸਿੰਘ, ਕਰਜ਼ ਸਿੰਘ, ਬਾਬਾ ਕੇਹਰ ਸਿੰਘ, ਨਿਸ਼ਾਨ ਸਿੰਘ, ਕਾਕਾ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ 5 ਨਾਮਜ਼ਦ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜ਼ਰੂਰੀ ਚੀਜ਼ਾਂ ਦੀ ਜਮ੍ਹਾਂਖੋਰੀ ਤੇ ਵਧੇਰੇ ਕੀਮਤ ਵਸੂਲਣ ਵਾਲਿਆਂ ਨੂੰ ਚਿਤਾਵਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।