16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੁਲਾਜ਼ਮਾਂ ਦਾ ਡੀ.ਏ., ਕੇਂਦਰ ਸਰਕਾਰ ਤੋਂ 16 ਫ਼ੀਸਦੀ ਘੱਟ ਦੇ ਰਹੀ ਹੈ ਪੰਜਾਬ ਸਰਕਾਰ-ਅਵਤਾਰ ਸਿੰਘ ਕੈਂਥ

ਅਜੀਤ ਡੈਸਕ 17-10-2025
ਪਟਿਆਲਾ, 16 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੇ ਮੁੱਖ ਦਫਤਰ, ਪੀਐਸਪੀਸੀਐਲ, ਪਟਿਆਲਾ ਵਿਖੇ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਦੀ ਮੀਟਿੰਗ ਹੋਈ ਜਿਸ ਵਿਚ ਪੀਐਸਪੀਸੀਐਲ/ ਪੀਐਸਟੀਸੀਐਲ ਵਿਚ ਕੰਮ ਕਰਦੀਆਂ ਵੱਖ ਵੱਖ ਜੱਥੇਬੰਦੀਆਂ ਜਿਸ ਵਿਚ ਪ੍ਰਮੁੱਖ ਤੌਰ 'ਤੇ ਟੈਕਨੀਕਲ ਸਰਵਿਸ ਯੂਨੀਅਨ, ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਗਰਿੱਡ ਇੰਮਪਲਾਈਜ਼ ਸੰਘਰਸ਼ ਯੂਨੀਅਨ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਭਾਰਤੀ ਮਜ਼ਦੂਰ ਸੰਘ, ਪੀਐਸਈਬੀ ਅਕਾਊਟਸ ਆਡਿਟ ਐਂਡ ਐਡਮਿਨਸਟਰੇਸ਼ਨ ਸਰਵਿਸ ਐਸ਼ੋਸ਼ੀਏਸ਼ਨ, ਗਰਿੱਡ ਸਬ ਸਟੇਸ਼ਨ ਟੈਕਨੀਕਲ ਤੇ ਕਲੈਰੀਕਲ ਇੰਮਪਲਾਈਜ਼ ਯੂਨੀਅਨ, ਪੰਜਾਬ (ਭਾਰਦਵਾਜ ਗਰੁੱਪ) ਅਤੇ ਪਾਵਰਕਾਮ ਤੇ ਟਰਾਂਸਕੋ ਪੀਟੀਐਸ ਇੰਮਪਲਾਈਜ਼ ਯੂਨੀਅਨ ਸ਼ਾਮਿਲ ਹਨ, ਵਲੋ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਦਿਆਂ ਮੰਗ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮਾਂ ਦਾ ਬਣਦਾ 58 ਫੀਸਦੀ ਡੀ.ਏ. ਦੇਵੇ, ਕਿਉਕਿ ਮੌਜੂਦਾ ਸਮੇ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮ 58 ਫੀਸਦੀ ਡੀ.ਏ. ਲੈ ਰਹੇ ਹਨ ਜਦੋ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸਿਰਫ 42 ਫੀਸਦੀ ਡੀ.ਏ. ਹੀ ਮਿਲ ਰਿਹਾ ਹੈ, ਇਸ ਤਰਾਂ ਪੰਜਾਬ ਸਰਕਾਰ ਵੱਲੋ ਮੁਲਾਜ਼ਮਾਂ ਨੂੰ 16% ਡੀ.ਏ. ਘੱਟ ਦਿੱਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਵੇਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਬਿਜਲੀ ਮੰਤਰੀ ਵੱਲੋ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ, ਜਿਸਦੀ ਬਿਜਲੀ ਨਿਗਮ ਦੇ ਸਮੁੱਚੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ | ਜੇਕਰ ਭਵਿੱਖ ਵਿਚ ਅਜਿਹੀ ਕੋਈ ਵੀ ਕਾਰਵਾਈ ਪੰਜਾਬ ਸਰਕਾਰ ਵੱਲੋ ਕੀਤੀ ਜਾਦੀ ਹੈ ਤਾਂ ਸਮੁੱਚਾ ਬਿਜਲੀ ਨਿਗਮ (ਦੋਵੇ ਕਾਰਪੋਰੇਸ਼ਨਾਂ) ਦਾ ਕੱਲਾ ਕੱਲਾ ਕਰਮਚਾਰੀ ਤੇ ਅਧਿਕਾਰੀ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋਵੇਗਾ | ਮੋਰਚੇ ਦੇ ਆਗੂਆਂ ਜਿਨ੍ਹਾਂ ਵਿਚ ਸਕੱਤਰ ਅਵਤਾਰ ਸਿੰਘ ਕੈਂਥ, ਕੁਲਦੀਪ ਸਿੰਘ ਖੰਨਾ, ਕੁਲਦੀਪ ਸਿੰਘ ਉਦੋਕੇ, ਕਰਮਜੀਤ ਸਿੰਘ ਸਿੱਧੂ, ਰਮਨਦੀਪ ਸਿੰਘ ਚੰਨਾ, ਸ੍ਰੀ ਜਗਰੂਪ ਸਿੰਘ ਮਹਿਮਦਪੁਰ, ਹਰਪੀ੍ਰਤ ਸਿੰਘ, ਗੁਰਵਿੰਦਰ ਸਿੰਘ ਗੁਰੂ, ਸੁਰਿੰਦਰ ਕੁਮਾਰ, ਅਮਿਤ ਕੁਮਾਰ, ਸਰਦਾਰਾ ਸਿੰਘ, ਅਸ਼ੋਕ ਕੁਮਾਰ ਕੁੰਡਲ, ਕੁਲਵਿੰਦਰ ਨਥੇਹਾ, ਦਲਵੀਰ ਸਿੰਘ ਜੌਹਲ, ਇੰਜ: ਅਮਨਦੀਪ ਜੌਹਲ, ਸੰਦੀਪ ਕੁਮਾਰ, ਰਾਮ ਲੁਭਾਇਆ, ਸੁਰਿੰਦਰ ਧਰਾਂਗਵਾਲਾ, ਸੰਜੀਵ ਕੁਮਾਰ, ਗੁਰਚਰਨ ਸਿੰਘ, ਬਲਵੰਤ ਸ਼ਰਮਾ, ਨਰਿੰਦਰ ਸਿੰਘ ਕਲਸੀ ਆਦਿ ਵਲੋ ਪੰਜਾਬ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਕਿ ਜੇਕਰ ਡੀ.ਏ. ਦੀ ਕਿਸ਼ਤ ਜਾਰੀ ਨਾ ਕੀਤੀ ਗਈ ਅਤੇ ਜ਼ਮੀਨਾਂ ਵੇਚਣ ਸਬੰਧੀ ਕੋਈ ਕਾਰਵਾਈ ਕੀਤੀ ਗਈ ਤਾਂ ਮੋਰਚੇ ਵੱਲੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਮਿਲਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ 26 ਨੂੰ ਕੀਤਾ ਜਾਵੇਗਾ ਡਾ. ਬਲਬੀਰ ਸਿੰਘ ਦੇ ਘਰ ਵੱਲ ਰੋਸ ਮਾਰਚ ਅਗਲੀ ਖ਼ਬਰ 24 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਣੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।