15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਿੰਡ ਸਸਾ ਬ੍ਰਹਮਣਾ ਵਿਖੇ ਪੋਸ਼ਣ ਮਾਹ ਤਹਿਤ ਸਮਾਗਮ ਕਰਵਾਇਆ

ਅਜੀਤ ਡੈਸਕ 17-10-2025
ਪਟਿਆਲਾ, 16 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਸਮਾਜਿਕ ਸੁਰਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਪੋਸ਼ਣ ਮਹਾਂ ਅਭਿਆਨ ਤਹਿਤ ਬਲਾਕ ਸਨੌਰ ਦੇ ਪਿੰਡ ਸੱਸਾ ਬਰਾਮਣਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਅਗਵਾਈ ਸੀ.ਡੀ.ਪੀ.ਓ. ਜਸਬੀਰ ਕੌਰ ਵਲੋਂ ਕੀਤੀ ਗਈ | ਸਮਾਗਮ ਦੌਰਾਨ ਅੰਗਣਵਾੜੀ ਵਰਕਰਾਂ, ਸਹਾਇਕਾਂ ਅਤੇ ਪਿੰਡ ਦੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਪਿੰਡ ਦੇ ਸਰਪੰਚ ਸਤੀਸ਼ ਕੁਮਾਰ, ਪਿ੍ੰਸੀਪਲ ਸ਼ੀਸਪਾਲ ਅਤੇ ਆਗਣਵਾੜੀ ਵਰਕਰ ਰੇਖਾ ਵੀ ਹਾਜਰ ਸੀ | ਇਸ ਮੌਕੇ ਜਸਬੀਰ ਕੌਰ ਨੇ ਇਕੱਤਰ ਹੋਈਆਂ ਮਹਿਲਾਵਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪੋਸ਼ਣ ਮਹ ਦਾ ਮੁੱਖ ਉਦੇਸ਼ ਹਰ ਘਰ ਤੱਕ ਪੋਸ਼ਣ ਸੰਦੇਸ਼ ਪਹੁੰਚਾਉਣਾ ਹੈ ਤਾਂ ਜੋ ਮਾਂਵਾਂ ਅਤੇ ਬੱਚਿਆਂ ਦੀ ਸਿਹਤ ਬਿਹਤਰ ਬਣ ਸਕੇ | ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਮਿਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੀਵਨ ਦੇ ਪਹਿਲੇ ਹਜ਼ਾਰ ਦਿਨਾਂ ਦੀ ਪੋਸ਼ਣ ਅਹਿਮੀਅਤ ਸਭ ਤੋਂ ਵੱਧ ਹੁੰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਹਰ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਹਰੀਆਂ ਸਬਜ਼ੀਆਂ, ਦਾਲਾਂ, ਦੁੱਧ, ਫਲ ਅਤੇ ਸਾਫ ਪਾਣੀ ਦੀ ਵਰਤੋਂ ਵਧਾਵੇ | ਇਸ ਨਾਲ ਸਿਰਫ਼ ਸਿਹਤ ਸੁਧਰਦੀ ਨਹੀਂ ਸਗੋਂ ਬੱਚਿਆਂ ਦੀ ਬੌਧਿਕ ਤੇ ਸਰੀਰਕ ਵਿਕਾਸ ਪ੍ਰਕਿਰਿਆ ਵੀ ਮਜ਼ਬੂਤ ਹੁੰਦੀ ਹੈ | ਸਮਾਗਮ ਦੌਰਾਨ ਪੋਸ਼ਣ ਨਾਲ ਜੁੜੀਆਂ ਵੱਖ-ਵੱਖ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਤੇ ਮਹਿਲਾਵਾਂ ਨੂੰ ਘਰੇਲੂ ਤੌਰ 'ਤੇ ਪੋਸ਼ਟਿਕ ਭੋਜਨ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ | ਅੰਤ 'ਚ ਸੀ.ਡੀ.ਪੀ.ਓ. ਜਸਬੀਰ ਕੌਰ ਵਿਰਕ ਨੇ ਅੰਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੀ ਸੇਵਾ ਤੇ ਜਾਗਰੂਕਤਾ ਯਤਨਾਂ ਲਈ ਸਨਮਾਨਿਤ ਕੀਤਾ ਤੇ ਸਭ ਨੂੰ ਪੋਸ਼ਣ ਮਹਾ ਅਭਿਆਨ ਨੂੰ ਲੋਕ ਅੰਦੋਲਨ ਬਣਾਉਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਇਕ ਕਾਬੂ ਅਗਲੀ ਖ਼ਬਰ ਕਾਂਗਰਸ ਪਾਰਟੀ ਤਰਨ ਤਾਰਨ ਜ਼ਿਮਨੀ ਚੋਣ ਵੱਡੇ ਫ਼ਰਕ ਨਾਲ ਜਿੱਤੇਗੀ-ਦੂਲਾੋ, ਧਰਮਸੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।