26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਧਰਨਾ, ਆਗੂ ਬਿਜਲੀ ਨਿਗਮ ਦੇ ਮੈਨੇਜਰ ਦੀ ਬੇਰੁਖ਼ੀ ਤੋਂ ਅੱਕੇ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਆਲ ਡਿਪਲੋਮਾ ਡਿਗਰੀ ਅਪਰੈਂਟਸ਼ਿਪ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਬਿਜਲੀ ਨਿਗਮ ਦੇ ਮੁਖ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਆਗੂਆਂ ਨੇ ਦੱਸਿਆ ਕਿ ਬਿਜਲੀ ਨਿਗਮ ਵਲੋਂ ਡਿਪਲੋਮਾ ਡਿਗਰੀ ਤਹਿਤ ਅਪਰੈਂਟਸ਼ਿਪ ਕਰ ਚੁੱਕੇ ਮੁੰਡੇ ਕੁੜੀਆਂ ਨੂੰ ਬਣਦਾ ਰੋਜ਼ਗਾਰ ਭਰਤੀ ਦੇਣ ਸੰਬੰਧੀ ਇਹ ਧਰਨਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜਿਵੇਂ ਆਈ.ਟੀ.ਆਈ. ਤੋਂ ਅਪਰੈਂਟਸ਼ਿਪ ਨੂੰ ਏ.ਐਲ.ਐਮ. ਦੀ ਨੌਕਰੀ ਮਿਲਦੀ ਹੈ | ਇਸੇ ਹਵਾਲੇ ਅਨੁਸਾਰ ਡਿਪਲੋਮਾ ਡਿਗਰੀ ਅਪਰੈਂਟਸ਼ਿਪ ਵੀ ਕਾਫੀ ਲੰਮੇ ਸਮੇਂ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ ਜਿਨ੍ਹਾਂ ਨੂੰ ਮਹਿਕਮੇ ਅਤੇ ਸਰਕਾਰ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ | ਇਸ ਅਪਰੈਂਟਸ਼ਿਪ ਦੌਰਾਨ ਮੁੰਡੇ ਕੁੜੀਆਂ ਪੰਜਾਬ ਦੇ ਵੱਖ-ਵੱਖ ਡਵੀਜ਼ਨ, ਸਬ-ਸਟੇਸ਼ਨ ਤੇ ਜੀ.ਐੱਸ.ਈ., ਪ੍ਰੋਟੈਕਸ਼ਨ ਟ੍ਰਾਮ, ਸਾਂਭ ਸੰਭਾਲ ਟੀਮ, ਗਰਿੱਡ ਸਟਾਫ਼, ਗਿ੍ਡ ਤੇ ਡੇਲੀ ਲੋਗਸੀਟ, ਟਿ੍ੱਪਿੰਗ, ਰਿਟਰਨਸ ਅਤੇ ਫ਼ੀਲਡ ਤੱਕ ਦਾ ਕੰਮ ਕਰਦੇ ਹਨ | ਟਰੇਨਿੰਗ ਪੂਰੀ ਹੋਣ ਤੋਂ ਬਾਅਦ ਹੁਣ ਬਿਜਲੀ ਨਿਗਮ ਇਹ ਅਪਰੇਂਟਸ਼ਿਪ ਨੂੰ ਬੇਕਾਰ ਅਤੇ ਫ਼ਾਲਤੂ ਕਹਿ ਕਿ ਨਾਕਾਰ ਦਿੰਦਾ ਹੈ ਤਾਂ ਜੋ ਅਸੀਂ ਰੁਜ਼ਗਾਰ ਲਈ ਪੱਖ ਨਾ ਰੱਖ ਸਕੀਏ | ਸਾਡੀ ਮੰਗ ਹੈ ਕਿ ਜਿੱਥੇ-ਜਿੱਥੇ ਸਾਡੀ ਅਪਰੈਂਟਸ਼ਿਪ ਟਰੇਨਿੰਗ ਲੱਗਦੀ ਹੈ ਅਤੇ ਜਿਹੜੇ-ਜਿਹੜੇ ਕੰਮ ਅਸੀਂ ਪਿ੍ੰਟਸ਼ਿਪ ਟਰੇਨਿੰਗ ਦੌਰਾਨ ਕਰਦੇ ਹਾਂ ਸਾਨੂੰ ਉੱਥੇ ਬਣਦੀਆਂ ਆਸਾਮੀਆਂ ਦਿੱਤੀਆਂ ਜਾਣ |
ਆਗੂਆਂ ਨੇ ਹੋਰ ਕਿਹਾ ਕਿ ਅਸੀਂ ਇਸ ਮਸਲੇ ਤਹਿਤ ਦੋ ਸਾਲ ਤੋਂ ਸੰਘਰਸ਼ ਕਰ ਰਹੇ ਹਾਂ | ਜਿਸ ਦੌਰਾਨ ਸਾਡੀ ਗੱਲਬਾਤ ਬਿਜਲੀ ਨਿਗਮ ਦੇ ਮੈਨੇਜਰ ਰਣਵੀਰ ਸਿੰਘ ਨਾਲ ਲੰਮੇ ਮੀਟਿੰਗ ਦਾ ਸਿਲਸਿਲਾ ਚੱਲਦਾ ਰਿਹਾ ਜੋ ਕਿ ਬੇਸਿੱਟਾ ਨਿਕਲਦਾ ਰਿਹਾ | ਉਨ੍ਹਾਂ ਨੇ ਫੇਰ ਵੀ ਇਕ ਵਾਰ ਦੀਵਾਲੀ ਤੋਂ ਬਾਅਦ ਸਾਨੂੰ ਮੀਟਿੰਗ ਦਾ ਸਮਾਂ ਦਿਵਾਉਣ ਦੀ ਗੱਲ ਆਖੀ ਹੈ |
ਪਿਛਲੀ ਖ਼ਬਰ ਪੁਰਾਣੀ ਤਕਰਾਰਬਾਜ਼ੀ ਦੇ ਚਲਦਿਆਂ ਘਰ 'ਚ ਵੜ ਕੇ ਕੀਤੀ ਕੁੱਟਮਾਰ, ਡੇਢ ਦਰਜਨ ਦੇ ਕਰੀਬ ਨਾਮਜ਼ਦ ਅਗਲੀ ਖ਼ਬਰ ਲੱਕੜ ਦੇ ਗੁਦਾਮ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।